ਨਵੀਂ ਦਿੱਲੀ, 30 ਜੁਲਾਈ
ਇਥੋਂ ਦੀ ਅਦਾਲਤ ਨੇ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ ਤੇ ਦੋ ਹੋਰਨਾਂ ਨੂੰ ਰੱਖਿਆ ਸੌਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਜੇਤਲੀ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਹਾਈ ਕੋਰਟ ਨੇ ਸਜ਼ਾ ਉਪਰ ਰੋਕ ਲਗਾ ਦਿੱਤੀ। ਦੋ ਹੋਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਹਾਈ ਕੋਰਟ ਨੇ ਸਜ਼ਾ ਖ਼ਿਲਾਫ ਸ੍ਰੀਮਤੀ ਜੇਤਲੀ ਦੀ ਅਪੀਲ ’ਤੇ ਸੀਬੀਆਈ ਤੋਂ ਜੁਆਬ ਮੰਗਿਆ ਹੈ। ਇਸ ਮਾਮਲੇ ਵਿੱਚ ਸ੍ਰੀਮਤੀ ਜੇਤਲੀ ਦੇ ਸਾਬਕਾ ਪਾਰਟੀ ਸਹਿਯੋਗੀ ਗੋਪਾਲ ਪਚਰੇਵਾਲ ਤੇ ਸੇਵਾਮੁਕਤ ਮੇਜਰ ਜਨਰਲ ਐੱਸਪੀ ਮੁਰਗਈ ਦੋਸ਼ੀ ਹਨ।ਹੇਠਲੀ ਅਦਾਲਤ ਦੀ ਕਾਰਵਾਈ ਕੈਮਰੇ ਹੇਠ ਚੱਲੀ ਤੇ ਤਿੰਨਾਂ ਨੂੰ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ ਸ਼ਾਮ ਪੰਜ ਵਜੇ ਤੱਕ ਆਤਮ ਸਮਰਪਣਾ ਕਰਨ ਲਈ ਕਿਹਾ ਸੀ ਪਰ ਇਹ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜ ਗਏ।