ਨਵੀਂ ਦਿੱਲੀ, 25 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐੱਚ1ਬੀ ਵੀਜ਼ਿਆਂ ’ਤੇ ਲਾਈ ਰੋਕ ਬਾਰੇ ਅੱਜ ਭਾਰਤ ਨੇ ਕਿਹਾ ਕਿ ਇਸ ਨਾਲ ਭਾਰਤੀ ਪੇਸ਼ੇਵਰ ਪ੍ਰਭਾਵਿਤ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ 22 ਜੂਨ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ 31 ਦਸੰਬਰ 2020 ਤੱਕ ਐੱਚ1ਬੀ ਵੀਜ਼ਿਆਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਸੀ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਉਹ ਭਾਰਤੀ ਨਾਗਰਿਕਾਂ ਤੇ ਸਨਅਤ ’ਤੇ ਇਸ ਫ਼ੈਸਲੇ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਮੀਖਿਆ ਕਰ ਰਹੇ ਹਨ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਨੇਪਾਲ ਬਰਸਾਤਾਂ ਦੇ ਮੌਸਮ ’ਚ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਆਪਸੀ ਸਹਿਯੋਗ ਕਰ ਰਹੇ ਹਨ। ਨੇਪਾਲ ਵੱਲੋਂ ਭਾਰਤੀ ਕੰਮਾਂ ’ਚ ਪਾਏ ਜਾ ਰਹੇ ਅੜਿੱਕਿਆਂ ਬਾਰੇ ਵਿਦੇਸ਼ ਵਿਭਾਗ ਨੇ ਕਿਹਾ ਕਿ ਨੇਪਾਲ ਤੇ ਭਾਰਤ ਦੋਵਾਂ ਵਿਚਾਲੇ ਪਹਿਲਾਂ ਹੀ ਦੁਵੱਲਾ ਪ੍ਰੋਗਰਾਮ ਹੈ। -ਆਈਏਐੱਨਐੱਸ/ਪੀਟੀਆਈ