ਨਿੱਜੀ ਪੱਤਰ ਪੇ੍ਰਕ
ਮੋਗਾ, 25 ਜੂਨ
ਇਥੇ ਬਾਘਾਪੁਰਾਣਾ ਵਿਖੇ ਤਣਾਅ ਦੇ ਚਲਦਿਆਂ ਇੱਕ ਬਜ਼ੁਰਗ ਨੇ ਖੁਦ ਨੂੰ ਅੱਗ ਲਗਾ ਲਈ। ਗੰਭੀਰ ਰੂਪ ਵਿੱਚ ਝੁਲਸ ਜਾਣ ਕਾਰਨ ਉਸ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਗੁਰਦੇਵ ਸਿੰਘ (65) ਵਾਸੀ ਖੇਤਾ ਬਸਤੀ ਬਾਘਾਪੁਰਾਣਾ, ਮਾਨਸਿਕ ਤਣਾਅ ਦਾ ਸ਼ਿਕਾਰ ਦੱਸਿਆ ਜਾਂਦਾ ਹੈ। ਉਸ ਨੇ ਅੱਜ ਆਪਣੇ-ਆਪ ਨੂੰ ਅੱਗ ਲਗਾ ਲਈ। ਪਤਾ ਲੱਗਿਆ ਹੈ ਕਿ ਘਟਨਾ ਸਮੇਂ ਉਹ ਘਰ ’ਚ ਇਕੱਲਾ ਸੀ। ਲੋਕਾਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।