ਮੁੰਬਈ, 7 ਜੁਲਾਈ
ਮੁੰਬਈ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਬੌਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਚਾਰ ਫਿਲਮਾਂ ਵਿੱਚ ਕੰਮ ਕਰਨਾ ਸੀ ਪਰ ਉਸ ਨੂੰ ਡੇਟਾਂ ਨਹੀਂ ਸੀ ਮਿਲ ਰਹੀਆ ਜਿਸ ਕਾਰਨ ਹੋਰ ਅਦਾਕਾਰ ਲੈਣੇ ਪਏ। ਰਾਜਪੂਤ (34) ਨੇ 14 ਜੂਨ ਨੂੰ ਉਪਨਗਰ ਬਾਂਦਰਾ ਸਥਿਤ ਆਪਣੇ ਘਰ ‘ਤੇ ਕਥਿਤ ਤੌਰ’ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬਾਂਦਰਾ ਪੁਲੀਸ ਪੇਸ਼ੇਵਰ ਰੰਜਿਸ਼ ਦੇ ਅਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਭੰਸਾਲੀ ਤੋਂ ਸੋਮਵਾਰ ਨੂੰ ਪੁਲੀਸ ਨੇ ਪੁੱਛ-ਪੜਤਾਲ ਕੀਤੀ ਸੀ।