ਕੁਲਦੀਪ ਸਿੰਘ
ਚੰਡੀਗੜ੍ਹ, 7 ਜੁਲਾਈ
ਇਸ ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਇਹ 80 ਸਾਲਾ ਮਰੀਜ਼ ਸੈਕਟਰ 16 ਦਾ ਵਸਨੀਕ ਸੀ ਅਤੇ ਇਸ ਸਮੇਂ ਪੀਜੀਆਈ ਦੇ ਨਹਿਰੂ ਐਕਸਟੈਂਸ਼ਨ ਹਸਪਤਾਲ ਵਿੱਚ ਇਲਾਜ ਅਧੀਨ ਵੈਂਟੀਲੇਟਰ ਉਤੇ ਸੀ। ਕਰੋਨਾ ਵਾਇਰਸ ਨਾਲ ਚੰਡੀਗੜ੍ਹ ਵਿੱਚ ਇਹ 7ਵੀਂ ਮੌਤ ਹੈ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਕਰੋਨਾਵਾਇਰਸ ਦੇ 5 ਹੋਰ ਮਰੀਜ਼ਾਂ ਦੇ ਆਉਣ ਦਾ ਸਮਾਚਾਰ ਹੈ। ਇਹ ਨਵੇਂ ਪੰਜ ਮਰੀਜ਼ ਸੈਕਟਰ 40, 42, 32 ਅਤੇ 51 ਵਿੱਚੋਂ ਆਏ ਹਨ। ਇਨ੍ਹਾਂ ਦੇ ਆਉਣ ਨਾਲ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧ ਕੇ 492 ਹੋ ਗਿਆ ਹੈ।