ਨਵੀਂ ਦਿੱਲੀ, 18 ਜੁਲਾਈ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਦੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਉਸ ਦਾ ਨਾਂ ਇਸ ਲਈ ਵਾਪਸ ਲਿਆ ਹੈ ਕਿਉਂਕਿ ਉਹ ਇਸ ਪੁਰਸਕਾਰ ਲਈ ਨਿਰਧਾਰਤ ਮਾਪਦੰਡਾਂ ’ਤੇ ਫਿੱਟ ਨਹੀਂ ਬੈਠਦਾ। ਹਰਭਜਨ ਨੇ ਟਵੀਟ ਕੀਤਾ, ‘ਮੈਨੂੰ ਬਹੁਤ ਸਾਰੇ ਫੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੇਰਾ ਨਾਂ ਖੇਡ ਰਤਨ ਨਾਮਜ਼ਦਗੀ ਤੋਂ ਵਾਪਸ ਕਿਉਂ ਲੈ ਲਿਆ। ਸੱਚ ਇਹ ਹੈ ਕਿ ਮੈਂ ਖੇਡ ਰਤਨ ਦੇ ਯੋਗ ਨਹੀਂ ਹਾਂ ਜਿਸ ’ਚ ਮੁੱਖ ਤੌਰ ’ਤੇ ਪਿਛਲੇ ਤਿੰਨ ਸਾਲਾਂ ਦੇ ਕੌਮਾਂਤਰੀ ਪ੍ਰਦਰਸ਼ਨ ਨੂੰ ਦੇਖਿਆ ਜਾਂਦਾ ਹੈ।’ ਉਨ੍ਹਾਂ ਕਿਹਾ, ‘ਪੰਜਾਬ ਸਰਕਾਰ ਦੀ ਇਸ ’ਚ ਕੋਈ ਗ਼ਲਤੀ ਨਹੀਂ ਹੈ ਕਿਉਂਕਿ ਉਨ੍ਹਾਂ ਸਹੀ ਕਾਰਨ ਕਰਕੇ ਮੇਰਾ ਨਾਂ ਹਟਾਇਆ ਹੈ। ਮੀਡੀਆ ਵਿਚਲੇ ਮੇਰੇ ਦੋਸਤਾਂ ਨੂੰ ਮੈਂ ਇਹ ਅਪੀਲ ਕਰਾਂਗਾ ਕਿ ਉਹ ਕਿਆਸਰਾਈਆਂ ਨਾ ਲਾਉਣ।’
-ਪੀਟੀਆਈ