ਰਤਲਾਮ, 12 ਜੂਨ
ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਆਖਰ ਆਪ ਕਰੋਨਾ ਨਾਲ ਮਰ ਗਿਆ। ਬਾਬੇ ਕੋਲ ਇਲਾਜ ਲਈ ਗਏ ‘ਭਗਤਾਂ’ ਦਾ ਹੁਣ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਸੀਐੱਚਐੱਮਓ ਰਤਲਾਮ ਡਾ. ਪ੍ਰਭਾਕਰ ਨਾਨਾਵਰੇ ਨੇ ਕਿਹਾ ਕਿ ਹੁਣ ਤੱਕ ਮ੍ਰਿਤਕ ਬਾਬੇ ਦੇ ਸੰਪਰਕ ਵਿੱਚ ਆਏ 7 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਗਰਭਵਤੀ ਔਰਤ ਵੀ ਸ਼ਾਮਲ ਹੈ। ਇਹ ਅਖੌਤੀ ਬਾਬਾ ਆਪਣੇ ਕੋਲ ਆਏ ‘ਭਗਤਾਂ’ ਦੇ ਹੱਥਾਂ ਨੂੰ ਚੁੰਮ ਕੇ ਕਰੋਨਾ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਪ੍ਰਸ਼ਾਸਨ ਹੁਣ ਉਨ੍ਹਾਂ ਲੋਕਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਦੇ ਬਾਬੇ ਨੇ ਹੱਥ ਚੁੰਮੇ ਸਨ।
-ਪੀਟੀਆਈ