ਮੁੰਬਈ: ਕੋਵਿਡ-19 ਪੀੜਤ ਤੇ ਘਰ ’ਚ ਏਕਾਂਤਵਾਸ ਅਦਾਕਾਰਾ ਐਸ਼ਵਰਿਆ ਰਾਏ ਬਚਨ (46) ਤੇ ਉਸ ਦੀ ਧੀ ਅਰਾਧਿਆ ਬਚਨ (8) ਨੂੰ ਹੁਣ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਅਮਿਤਾਭ ਬਚਨ ਤੇ ਪੁੱਤਰ ਅਭਿਸ਼ੇਕ ਬਚਨ ਪਾਜ਼ੇਟਿਵ ਪਾਏ ਗਏ ਸਨ। ਇਕ ਦਿਨ ਬਾਅਦ ਐਸ਼ਵਰਿਆ ਤੇ ਅਰਾਧਿਆ ਵੀ ਪਾਜ਼ੇਟਿਵ ਪਾਈਆਂ ਗਈਆਂ ਸਨ। -ਪੀਟੀਆਈ