ਕੀ ਤੁਸੀਂ ਜਾਣਦੇ ਹੋ ਕਿ ਟੀਵੀ ਲੜੀਵਾਰ ‘ਫੌਜੀ’ ਲਈ ਚੁਣੇ ਜਾਣ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਦਾ ਡਾਇਰੈਕਟਰ ਨਾਲ ਮੁੱਕੇਬਾਜ਼ੀ ਦਾ ‘ਮੁਕਾਬਲਾ’ ਹੋਇਆ ਸੀ ਤੇ ਕਿਸ਼ੋਰ ਕੁਮਾਰ ਨੇ ਕਾਮੇਡੀ ਲੜੀਵਾਰ ‘ਯੇਹ ਜੋ ਹੈ ਜ਼ਿੰਦਗੀ’ ਦੇ ਟਾਈਟਲ ਗੀਤ ਲਈ 18 ਹਜ਼ਾਰ ਰੁਪਏ ਲਏ ਸਨ? ਇਸੇ ਤਰ੍ਹਾਂ ਗੋਵਿੰਦ ਨਿਹਲਾਨੀ ਪਹਿਲਾਂ ‘ਤਮਸ’ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨਾ ਚਾਹੁੰਦੇ ਸਨ ਅਤੇ ਇਸ ਬਾਰੇ ਊਨ੍ਹਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਸਰਕਾਰੀ ਮਦਦ ਮਿਲਣ ਬਾਰੇ ਵੀ ਪੁੱਛਿਆ ਸੀ। ਅਜਿਹੇ ਕੁਝ ਦਿਲਚਸਪ ਕਿੱਸਿਆਂ ਦਾ ਜ਼ਿਕਰ ਅਨੰਤ ਮਹਾਦੇਵਨ ਦੀ ਕਿਤਾਬ ‘ਵੰਸ ਅਪੌਨ ਏ ਪ੍ਰਾਈਮ ਟਾਈਮ: ਮਾਈ ਜਰਨੀ ਆਨ ਇੰਡੀਅਨ ਟੈਲੀਵਿਜ਼ਨ’ ਵਿੱਚ ਹੈ। ਊਨ੍ਹਾਂ ਥੀਏਟਰ ਤੋਂ ਟੈਲੀਵਿਜ਼ਨ ਅਤੇ ਫਿਰ ਸਿਨੇਮਾ ਤੱਕ ਆਪਣੇ ਸਫ਼ਰ ਦਾ ਇਸ ’ਚ ਬਾਖੂਬੀ ਵਰਨਣ ਕੀਤਾ ਹੈ। ਕਿੰਡਲ ’ਤੇ ਇਹ ਕਿਤਾਬ ਐਂਬੇਸੀ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਕਿਤਾਬੀ ਰੂਪ ’ਚ ਇਹ 15 ਜੁਲਾਈ ਨੂੰ ਰਿਲੀਜ਼ ਹੋਵੇਗੀ। -ਪੀਟੀਆਈ