ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੁਲਾਈ
ਇਥੇ ਨਗਰ ਨਿਗਮ ਹਦੂਦ ’ਚ ਪਿੰਡ ਲੰਢੇਕੇ ਵਿਖੇ ਬੀਤੀ ਰਾਤ ਪਤੀ ਨੇ ਡੰਡਾ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਸਰਬਜੀਤ ਕੌਰ (42) ਦਾ ਪਤੀ ਜਗਦੀਸ਼ ਸਿੰਘ ਆਪਣੀ ਪਤਨੀ ਦੇ ਚਾਲ ਚੱਲਣ ਉੱਤੇ ਸ਼ੱਕ ਕਰਦਾ ਸੀ ਤੇ ਉਹ ਕੁੱਝ ਦਿਨ ਪਹਿਲਾ ਘਰੋਂ ਵੀ ਚਲੀ ਗਈ ਸੀ ਤੇ ਆਪ ਹੀ ਘਰ ਵਾਪਸ ਆ ਗਈ ਸੀ। ਮ੍ਰਿਤਕਾ ਦੋ ਮੁਟਿਆਰ ਧੀਆਂ ਤੇ ਇੱਕ ਪੁੱਤ ਦੀ ਮਾਂ ਸੀ। ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਮੁਲਜ਼ਮ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਮਜ਼ਦੂਰੀ ਕਰਦਾ ਹੈ।