ਸਰਬਜੀਤ ਗਿੱਲ
ਫਿਲੌਰ, 16 ਜੁਲਾਈ
ਪਿੰਡ ਸੇਲਕਿਆਣਾ ਵਿੱੱਚ ਇੱਕ ਘਰ ਅੰਦਰਲੇ ਸਮਾਨ ਦੀ ਭੰਨਤੋੜ ਕਰਕੇ ਘਰ ਬਾਹਰ ਖੜ੍ਹੀ ਸਕੌਰਪਿਓ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਇਹ ਘਟਨਾ ਨੂੰ ਅੰਜ਼ਾਮ ਦੇਣ ਪਿੱਛੇ ਕਾਰਨ ਲੜਕੀ ਦੀਆਂ ਫੇਸਬੁੱਕ ਊੱਤੇ ਫੋਟੋਆਂ ਪਾਉਣਾ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਲੜਕੀ ਦੇ ਭਰਾ ਮੰਗੇ ਨੇ ਦੱਸਿਆ ਕਿ ਉਸ ਦੀ ਭੈਣ ਦੀਆਂ ਕੁੱਝ ਲੋਕਾਂ ਵੱਲੋਂ ਫੇਸਬੁੱਕ ਊੱਤੇ ਫੋਟੋ ਪਾਈਆ ਗਈਆਂ, ਜਿਸ ਕਾਰਨ ਲੜਾਈ ਹੋਈ ਹੈ। ਦੂਜੇ ਪਾਸੇ ਪਿੰਡ ਦੇ ਹੀ ਕਿਸ਼ੋਰ ਕੁਮਾਰ ਦੀ ਪਤਨੀ ਨੇ ਇਹ ਸਵਾਲ ਉਠਾਇਆ ਕਿ ਉਸ ਦਾ ਪਤੀ ਬਾਹਰ ਕੀ ਕਰਦਾ ਹੈ, ਇਸ ਬਾਰੇ ਉਸ ਨੂੰ ਕੁੱਝ ਨਹੀਂ ਪਤਾ ਪਰ ਉਸ ਦੇ ਘਰ ਦੀ ਭੰਨਤੋੜ ਕੀਤੀ ਗਈ ਹੈ। ਹਸਪਤਾਲ ਵਿੱਚ ਦਾਖ਼ਲ ਦੋਨੋਂ ਧਿਰਾਂ ਦੇ ਬਿਆਨ ਪੁਲੀਸ ਨੇ ਨੋਟ ਕਰ ਲਏ ਹਨ। ਇਸ ਸਬੰਧੀ ਲਸਾੜਾ ਚੌਕੀ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਬਿਆਨਾਂ ਉਪਰੰਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੱਥਾਂ ਦੀ ਜਾਂਚ ਕਰਨ ਉਪਰੰਤ ਕੇਸ ਦਰਜ ਕਰਕੇ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਘਰ ਦੇ ਅੰਦਰ ਕਰੀਬ ਮੁਲਜ਼ਮ ਡੇਢ ਘੰਟਾ ਭੰਨਤੋੜ ਕਰਦੇ ਦੱਸੇ ਗਏ ਹਨ।