ਦੁਬਈ: ਦੁਨੀਆ ਭਰ ਵਿੱਚ ਫੈਲੀ ਕਰੋਨਾਵਾਇਰਸ ਮਹਾਮਾਰੀ ਦੌਰਾਨ ਮੁਸਲਿਮ ਸ਼ਰਧਾਲੂ ਸਾਊਦੀ ਅਰਬ ਵਿੱਚ ਸਥਿਤ ਮਸ਼ਹੂਰ ਧਾਰਮਿਕ ਸਥਾਨ ਮੱਕਾ ਪਹੁੰਚਣੇ ਸ਼ੁਰੂ ਹੋ ਗਏ ਹਨ।ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਹੱਜ ਯਾਤਰਾ ਵਿੱਚ ਪੰਜ ਦਿਨਾਂ ਦੌਰਾਨ ਆਮ ਤੌਰ ’ਤੇ ਦੁਨੀਆ ਭਰ ’ਚੋਂ ਕਰੀਬ 25 ਲੱਖ ਲੋਕ ਸ਼ਾਮਲ ਹੁੰਦੇ ਹਨ। ਇਸ ਸਾਲ, ਸਾਊਦੀ ਅਰਬ ਹੱਜ ਮੰਤਰਾਲੇ ਨੇ ਕਿਹਾ ਹੈ ਕਿ ਪਹਿਲਾਂ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਰਹੇ ਇਕ ਹਜ਼ਾਰ ਤੋਂ 10 ਹਜ਼ਾਰ ਲੋਕਾਂ ਨੂੰ ਪਹਿਲਾਂ ਹੱਜ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਨ੍ਹਾਂ ਵਿੱਚੋਂ ਦੋ-ਤਿਹਾਈ ਸ਼ਰਧਾਲੂ ਵਿਦੇਸ਼ੀ ਹੋਣਗੇ ਜੋ ਸਾਊਦੀ ਅਰਬ ਵਿੱਚ ਰਹਿ ਰਹੇ ਹਨ ਅਤੇ ਇਕ-ਤਿਹਾਈ ਸ਼ਰਧਾਲੂ ਸਾਊਦੀ ਅਰਬ ਦੇ ਨਾਗਰਿਕ ਹੋਣਗੇ। ਸੰਯੁਕਤ ਅਰਬ ਅਮੀਰਾਤ ਵੀ ਕਰੋਨਾਵਾਇਰਸ ਮਹਾਮਾਰੀ ਨਾਲ ਕਾਫੀ ਪ੍ਰਭਾਵਿਤ ਹੈ। ਇੱਥੇ ਹੁਣ ਤੱਥ 2,66,000 ਲੋਕ ਲਾਗ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਹੁਣ ਤੱਕ 2,733 ਮੌਤਾਂ ਹੋ ਚੁੱਕੀਆਂ ਹਨ। –ਪੀਟੀਆਈ