ਨਵੀਂ ਦਿੱਲੀ, 16 ਜੁਲਾਈ
ਉੱਤਰ ਰੇਲਵੇ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 130 ਕਿਲੋਮੀਟਰ ਸੈਕਸ਼ਨ ਦੇ ਬਿਜਲੀਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਲਾਈਨ ’ਤੇ ਬਿਜਲੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ’ਤੇ ਡੀਜ਼ਲ ਇੰਜਣ ਵਾਲੀਆਂ ਰੇਲਗੱਡੀਆਂ ਨਹੀਂ ਚੱਲਣਗੀਆਂ।
ਉੱਤਰ ਰੇਲਵੇ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲਾਈਨਾਂ ਦਾ ਬਿਜਲੀਕਰਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅੰਬਾਲਾ ਡਿਵੀਜ਼ਨ ’ਚ ਪੈਂਦੀ 62 ਕਿਲੋਮੀਟਰ ਲੰਬੀ ਧੂਰੀ (ਪੰਜਾਬ) ਤੋਂ ਕੈਥਲ (ਹਰਿਆਣਾ) ਲਾਈਨ ਅਤੇ ਧੂਰੀ-ਲਹਿਰ ਮੁਹੱਬਤ ਸਿੰਗਲ ਲਾਈਨ ਸ਼ਾਮਲ ਹਨ। ਇਨ੍ਹਾਂ ਸੈਕਸ਼ਨਾਂ ਵਿੱਚ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਰਾਇਲ ਕੀਤਾ ਜਾ ਚੁੱਕਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਮਸ਼ਹੂਰ ਲੁਧਿਆਣਾ-ਧੂਰੀ-ਜਾਖਲ ਲਾਈਨ ਵਿੱਚ ਪੈਂਦਾ ਧੂਰੀ-ਜਾਖ਼ਲ ਸੈਕਸ਼ਨ, ਇਕ ਅਜਿਹੀ ਰੇਲਵੇ ਲਾਈਨ ਹੈ ਜੋ ਪੰਜਾਬ ’ਚ ਪੈਂਦੇ ਲੁਧਿਆਣਾ ਤੇ ਹਰਿਆਣਾ ਵਿੱਚ ਪੈਂਦੇ ਜਾਖ਼ਲ ਨੂੰ ਜੋੜ ਰਹੀ ਹੈ। ਧੂਰੀ-ਲਹਿਰਾ ਮੁਹੱਬਤ ਸੈਕਸ਼ਨ ਰਾਜਪੁਰਾ-ਬਠਿੰਡਾ ਲਾਈਨ ਵਿੱਚ ਪੈਂਦਾ ਹੈ ਅਤੇ ਇਸ ’ਤੇ ਆਵਾਜਾਈ ਸ਼ੁਰੂ ਹੁੰਦੇ ਸਾਰੇ ਇਹ ਵੀ ਮਸ਼ਹੂਰ ਹੋ ਜਾਵੇਗਾ। -ਪੀਟੀਆਈ