ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਪ੍ਰਾਈਵੇਟ ਮਿਨੀ ਬੱਸ ਅਪਰੇਟਰਾਂ ਦੀ ਉਹ ਅਪੀਲ ਖਾਰਜ ਕਰ ਦਿੱਤੀ ਹੈ ਜਿਸ ’ਚ ਉਨ੍ਹਾਂ ਸੂਬਾ ਸਰਕਾਰ ਵੱਲੋਂ ਨਵੇਂ ਪਰਮਿਟਾਂ ਲਈ ਅਰਜ਼ੀਆਂ ਲਏ ਜਾਣ ਦੇ ਫ਼ੈਸਲੇ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਕਾਰੋਬਾਰ ’ਚ ਅਜ਼ਾਰੇਦਾਰੀ ਖਤਮ ਕਰਨ ਤੇ ਕੁਝ ਟਰਾਂਸਪੋਰਟਰਾਂ ਨੂੰ ਮਿਲਦੇ ਅਣਲੋੜੀਂਦੇ ਲਾਭ ਨੂੰ ਖਤਮ ਕਰਨ ਲਈ ਨਵੇਂ ਪਰਮਿਟ ਦੇਣ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਪ੍ਰਾਈਵੇਟ ਅਪਰੇਟਰਾਂ ਨੇ ਚੁਣੌਤੀ ਦਿੱਤੀ ਹੋਈ ਸੀ। -ਆਈਏਐੱਨਐੱਸ