ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 27 ਜੁਲਾਈ
ਸੂਤਰਾਂ ਦੀ ਮੰਨੀਏ ਤਾਂ ਅਨਲੌਕ ਦੇ ਤੀਜੇ ਗੇੜ ਵਿੱਚ ਸਿਨੇਮਾ ਹਾਲਾਂ ਤੇ ਜਿੰਮ ਨੂੰ ਕੁਝ ਪਾਬੰਦੀਆਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸਕੂਲ ਤੇ ਕਾਲਜ ਹਾਲਾਂਕਿ ਅਜੇ ਪਹਿਲਾਂ ਵਾਂਗ ਆਨ ਲਾਈਨ ਮੋਡ ਰਾਹੀਂ ਹੀ ਚੱਲਣਗੇ। ਸਿਨੇਮਾ ਹਾਲ ਐਸੋਸੀਏਸ਼ਨ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ 25 ਤੋਂ 30 ਫੀਸਦ ਸਮਰੱਥਾ ਨਾਲ ਥੀਏਟਰ ਖੋਲ੍ਹਣ ਸਬੰਧੀ ਸਿਫ਼ਾਰਸ਼ ਕੀਤੀ ਹੈ। ਮੰਤਰਾਲੇ ਨੇ ਸਿਫ਼ਾਰਿਸ਼ ਅੱਗੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਹੈ। ਉਧਰ ਦਿੱਲੀ ਸਰਕਾਰ ਨੇ ਮੈਟਰੋ ਅਪਰੇਸ਼ਨ ਚਲਾਉਣ ਲਈ ਪ੍ਰਵਾਨਗੀ ਮੰਗੀ ਸੀ, ਪਰ ਕੇਂਦਰ ਸਰਕਾਰ ਨੇ ਅਜੇ ਤਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ। ਸੂਤਰਾਂ ਮੁਤਾਬਕ ਅਗਾਮੀ ਤਿਓਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਸ਼ਰਤਾਂ ਤਹਿਤ ਕੁਝ ਛੋਟਾਂ ਦੇ ਸਕਦੀ ਹੈ। ਸਿਨੇਮਾ ਹਾਲ ਤੇ ਜਿੰਮ 25 ਮਾਰਚ ਤੋਂ ਬੰਦ ਹਨ।