ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੂੰ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਈ ਸਾਲਾਂ ਤੋਂ ਦਿੱਲੀ ਨੂੰ ਸੀਲਿੰਗ ਦੀ ਤਲਵਾਰ ਤੋਂ ਮੁਕਤ ਕੀਤਾ ਜਾਵੇ ਜੋ ਸਾਲਾਂ ਤੋਂ ਦਿੱਲੀ ਦੇ ਵਪਾਰੀਆਂ ‘ਤੇ ਲਟਕ ਰਹੀ ਹੈ। ਦੁਕਾਨਾਂ ਦੀ ਸੀਲਿੰਗ ਨੂੰ ਹੁਣ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ ਤੇ ਇੱਕ ਬਕਾਇਆ ਕਿਰਾਇਆ ਕਾਨੂੰਨ ਵੀ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਦਿੱਲੀ ‘ਚ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦਰਮਿਆਨ ਚੱਲ ਰਹੇ ਵਿਵਾਦ ਨੂੰ ਖਤਮ ਕਰਦਿਆਂ ਸਾਰੇ ਸਬੰਧਤ ਹਾਲਤਾਂ ਦਾ ਜਾਇਜ਼ਾ ਲਿਆ ਜਾਵੇ।