ਪੱਤਰ ਪ੍ਰੇਰਕ
ਟੋਹਾਣਾ, 22 ਜੂਨ
ਭੂਨਾ ਚੀਨੀ ਮਿਲ ਮਾਲਕਾਂ ਵੱਲੋਂ ਵਾਅਦਾ ਖਿਲਾਫ਼ੀ ਕਰਨ ’ਤੇ ਸੂਬਾ ਸਰਕਾਰ ਚੀਨੀ ਮਿੱਲ ਵਾਲੀ 156 ਏਕੜ ਜ਼ਮੀਨ ਦੇ ਮਾਲਿਕਾਨਾ ਹੱਕ ਰੱਦ ਕਰਕੇ ਉਥੇ ਸਨਅਤ ਲਾਵੇਗੀ। ਇਹ ਦਾਅਵਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਪਿੰਡ ਜਾਂਡਲੀ ਕਲਾਂ ਦੇ ਸਰਪੰਚ ਭੱਲੇਰਾਮ ਦੇ ਪੁੱਤਰ ਦੇ ਵਿਆਹ ਸਮਾਗਾਮ ਵਿੱਚ ਸ਼ਾਮਲ ਹੋਣ ਮੌਕੇ ਕਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਹਿਦ ਸੰਧਰ ਚੀਨੀ ਮਿਲ ਨੂੰ ਜ਼ਮੀਨ ਦਿੰਦੇ ਸਮੇਂ ਸ਼ਰਤਾਂ ਰੱਖੀਆਂ ਸਨ ਜਿਸ ਵਿੱਚ ਮਿਲ ਚਾਲੂ ਕਰਨਾ ਮੁੱਖ ਸ਼ਰਤ ਸੀ, ਪਰ ਗੰਨੇ ਦੀ ਪਿੜਾਈ ਨਾ ਕਰਕੇ ਵਾਅਦਾਖਿਲਾਫ਼ੀ ਕਰਨ ’ਤੇ 156 ਏਕੜ ਜ਼ਮੀਨ ਵਿੱਚ ਸਨਅਤੀ ਪਲਾਟ ਬਣਾਏ ਜਾਣਗੇ।