ਦੁਬਈ, 26 ਜੁਲਾਈ
ਭਾਰਤੀ ਜੋੜੇ ਦੀ ਅਬੂ ਧਾਬੀ ਵਿਚਲੇ ਆਪਣੇ ਫਲੈਟ ਵਿਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਖਾਲੀਜ਼ ਟਾਈਮਜ਼ਰ ਅਨੁਸਾਰ ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ਦਾ 57 ਸਾਲਾ ਜਨਾਰਧਨਨ ਅਤੇ 52 ਸਾਲਾ ਮਿੰਜਾ ਅਬੂ ਧਾਬੀ ਦੇ ਰਹਿਣ ਵਾਲੇ ਸਨ। ਪਤੀ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਸੀ ਤੇ ਹਾਲ ਹੀ ਵਿਚ ਨੌਕਰੀ ਤੋਂ ਹੱਥ ਧੋ ਬੈਠੇ ਸੀ। ਮਿੰਜਾ ਚਾਰਟਰਡ ਅਕਾਉਂਟੈਂਟ ਸੀ। ਇਸ ਜੋੜੀ ਦਾ ਇਕਲੌਤਾ ਪੁੱਤਰ, ਜੋ ਅਬੂ ਧਾਬੀ ਵਿਚ ਪੜ੍ਹਦਾ ਸੀ, ਬੰਗਲੌਰ ਵਿਚ ਕੰਮ ਕਰਦਾ ਹੈ।