ਲਖਨਊ, 21 ਜੂਨ
ਸਾਬਕਾ ਉਪ-ਪ੍ਰਧਾਨ ਮੰਤਰੀ ਐੱਲ ਕੇ ਅਡਵਾਨੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਭਾਜਪਾ ਆਗੂ ਡਾ. ਐੱਮ ਐੱਮ ਜੋਸ਼ੀ ਤੇ ਰਾਮ ਜਨਮਭੂਮੀ ਟਰੱਸਟ ਦੇ ਮੁਖੀ ਨ੍ਰਿਤਿਆ ਗੋਪਾਲ ਦਾਸ ਲਖਨਊ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਅਗਲੇ ਹਫ਼ਤੇ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣਗੇ। ਸ਼ਨਿਚਰਵਾਰ ਨੂੰ ਅਦਾਲਤ ਨੇ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨਆਈਸੀ) ਦੇ ਨਿਰਦੇਸ਼ਕ ਨੂੰ ਨਿਰਦੇਸ਼ ਭੇਜ ਕੇ ਇਨ੍ਹਾਂ ਆਗੂਆਂ ਵੱਲੋਂ ਦਿੱਤੇ ਸਰਨਾਵਿਆਂ ਰਾਹੀਂ ਪੇਸ਼ੀ ਭੁਗਤਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ ਸੀ। ਸਾਰੇ ਕਥਿਤ ਦੋਸ਼ੀਆਂ ਨੂੰ ਸੀਬੀਆਈ ਵੱਲੋਂ ਪੇਸ਼ ਕੀਤੇ ਸਬੂਤਾਂ ਦੇ ਆਧਾਰ ’ਤੇ ਘੱਟੋ-ਘੱਟ 1,000 ਸਵਾਲਾਂ ਦੇ ਜੁਆਬ ਦੇਣੇ ਪੈਣਗੇ। ਦੱਸਣਯੋਗ ਹੈ ਕਿ ਐੱਲ ਕੇ ਅਡਵਾਨ 30 ਜੂਨ, ਡਾ. ਜੋਸ਼ੀ 1 ਜੁਲਾਈ, ਕਲਿਆਣ ਸਿੰਘ 2 ਜੁਲਾਈ, ਮਹੰਤ ਨ੍ਰਿਤਿਆ ਗੋਪਾਲ ਦਾਸ 23 ਜੂਨ ਨੂੰ ਪੇਸ਼ੀ ਭੁਗਤਣਗੇ। -ਆਈਏਐੱਨਐੱਸ