ਅਹਿਮਦਾਬਾਦ: ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ 27 ਸਾਲਾ ਗਰਭਵਤੀ ਮਹਿਲਾ ਨੇ ਹਸਪਤਾਲ ਪੁੱਜਣ ਵਿੱਚ ਹੋਈ ਦੇਰੀ ਕਰਕੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਹੈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਰਸਤੇ ਵਿੱਚ ਉਨ੍ਹਾਂ ਦੇ ਵਾਹਨ ਨੂੰ ਬੇਵਜ੍ਹਾ ਰੋਕਣ ਕਰਕੇ ਇਹ ਸਭ ਕੁਝ ਹੋਇਆ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਮਹਿਜ਼ ਇਸ ਲਈ ਵਾਹਨ ਰੋਕਿਆ ਕਿਉਂਕਿ ਡਰਾਈਵਰ ਨੇ ਮਾਸਕ ਨਹੀਂ ਸੀ ਪਾਇਆ। ਕੌਮੀ ਮਹਿਲਾ ਕਮਿਸ਼ਨ ਦੇ ਦਖ਼ਲ ਮਗਰੋਂ ਬਨਾਸਕਾਂਠਾ ਜ਼ਿਲ੍ਹਾ ਪੁਲੀਸ ਨੇ ਇਸ ਕਥਿਤ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।
-ਪੀਟੀਆਈ