ਕੁਲਦੀਪ ਸਿੰਘ
ਚੰਡੀਗੜ੍ਹ, 21 ਜੂਨ
ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਇਥੇ ਪੀਜੀਆਈ ਦੇ ਆਈਸੀਯੂ ਵਿੱਚ ਇਲਾਜ ਅਧੀਨ ਹਨ। ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੀਜੀਆਈ ਪਹੁੰਚ ਕੇ ਉਨ੍ਹਾਂ ਦਾ ਹਾਲ ਪੁੱਛਿਆ। ਸ੍ਰੀ ਬ੍ਰਹਮਪੁਰਾ ਦੇ ਇੰਜੈਕਸ਼ਨ ਨਾਲ ਹੋਈ ਇਨਫੈਕਸ਼ਨ ਕਾਰਨ ਪੀਜੀਆਈ ਦੇ ਆਈਸੀਯੂ ਵਿੱਚ ਹਨ।