ਮੁੰਬਈ, 2 ਜੁਲਾਈ
ਪੁਲੀਸ ਵਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਇਸ ਹਫ਼ਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਬਿਆਨ ਦਰਜ ਕੀਤੇ ਜਾਣਗੇ। ਦੱਸਣਯੋਗ ਹੈ ਕਿ ਭੰਸਾਲੀ ਨੇ ਸੁਸ਼ਾਂਤ ਨੂੰ ਕਈ ਫਿਲਮਾਂ ਦੀ ਆਫਰ ਦਿੱਤੀ ਸੀ ਪਰ ਤਰੀਕਾਂ ਦੇ ਮਸਲੇ ਕਾਰਨ ਊਹ ਕਿਸੇ ਵੀ ਫਿਲਮ ਵਿੱਚ ਇਕੱਠੇ ਕੰਮ ਨਹੀਂ ਕਰ ਸਕੇ ਸਨ। ਪੁਲੀਸ ਵਲੋਂ ਹੁਣ ਤੱਕ ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਸਬੰਧੀ ਦੋ ਦਰਜਨ ਤੋੲ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਜਾਂਚ ਕਰ ਰਹੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਭੰਸਾਲੀ ਨੂੰ ਬਿਆਨ ਦਰਜ ਕਰਾਊਣ ਲਈ ਬੁਲਾਇਆ ਜਾਵੇਗਾ। ਬਾਂਦਰਾ ਪੁਲੀਸ ਵਲੋਂ ਰਾਜਪੂਤ ਦੀ ਖ਼ੁਦਕੁਸ਼ੀ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ