ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 24 ਜੁਲਾਈ
ਕੁਝ ਮੰਡੀ ਵਾਸੀਆਂ ਵੱਲੋ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਪਿਛਲੇ ਦਿਨੀਂ ਸਥਾਨਕ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਲਗਭਗ ਡੇਢ ਸੌ ਸਾਲ ਪੁਰਾਣੇ ਬੋਹੜ ਦੇ ਵਿਰਾਸਤੀ ਰੁੱਖ ਨੂੰ ਜਬਰਦਸਤੀ ਕਟਵਾ ਦੇਣ ਤੋਂ ਬਾਅਦ ਨਗਰ ਕੌਸਲ ਮੌੜ ਜਾਂ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਕੋਈ ਵੀ ਕਾਰਵਾਈ ਤੋਂ ਟਾਲ-ਮਟੋਲ ਕਰਨ ਕਾਰਨ ਉਪਰੋਕਤ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਸਮਾਜ ਸੇਵੀ ਅਜੇ ਸਿੰਗਲਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਏਖਾਨਾਂ ਨੇ ਦੱਸਿਆ ਕਿ ਮੌੜ ਦੇ ਕੁਝ ਵਿਅਕਤੀਆਂ ਵੱਲੋਂ ਬੋਹੜ ਦੇ ਦਰੱਖਤ ਨੂੰ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਕਟਵਾ ਕੇ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਮੰਡੀ ਵਾਸੀ ਅੰਮ੍ਰਿਤਪਾਲ ਗਰਗ ਉਰਫ ਕੱਦੂ ਵੱਲੋਂ ਇਸ ਮਾਮਲੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਮੂਹ ਪੱਤਰਕਾਰਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਮੌੜ ’ਚ ਅੰਮ੍ਰਿਤਪਾਲ ਗਰਗ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।