ਪੱਤਰ ਪ੍ਰੇਰਕ
ਕੁਰਾਲੀ, 24 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਸਾਇੰਸ, ਕਾਮਰਸ, ਆਰਟਸ ਤੇ ਵੋਕੇਸ਼ਨਲ ਸਾਰੇ ਗਰੁੱਪਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਦੀ ਅਮਨਪ੍ਰੀਤ ਕੌਰ ਨੇ 96.34 ਫੀਸਦ ਅੰਕ ਹਾਸਲ ਕਰਕੇ ਬਲਾਕ ਕੁਰਾਲੀ ’ਚੋਂ ਪਹਿਲਾ ਤੇ ਜ਼ਿਲ੍ਹਾ ਮੁਹਾਲੀ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਾਮਰਸ ਗਰੁੱਪ ਵਿਚੋਂ ਹਰਮਨ ਕੌਰ ਨੇ 93.3 ਫੀਸਦ ਅੰਕਾਂ ਨਾਲ ਬਲਾਕ ਵਿਚੋਂ ਪਹਿਲਾ ਤੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸੂਜ਼ਲ ਨੇ 94.6 ਫੀਸਦ, ਵੋਕੇਸ਼ਨਲ ਗਰੁੱਪ ਵਿਚੋਂ ਕੀਰਤੀ ਤੇ ਪਰਨੀਤ ਕੌਰ ਨੇ ਵਧੀਆ ਅੰਕ ਹਾਸਲ ਕਰਕੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।
ਖਰੜ (ਪੱਤਰ ਪ੍ਰੇਰਕ):ਬੀਐਸਐਮ ਗਰਲਜ਼ ਸਕੂਲ ਵਿੱਚ ਸ਼ੀਲਾ ਨੇ 90 ਫੀਸਦ ਨੰਬਰ ਲੈ ਕੇ ਪਹਿਲਾ ਅਤੇ ਨੇਹਾ ਰਾਣੀ ਨੇ 88 ਫੀਸਦ ਨੰਬਰ ਲੈ ਕੇ ਦੂਜਾ ਅਤੇ ਰਜੀਆ ਨੇ 85 ਫੀਸਦੀ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣਾਂ ਦਾ ਅੱਜ ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਢੀ, ਕਮੇਟੀ ਮੈਂਬਰ ਕਰਮਜੀਤ ਸਿੰਘ ਸੋਢੀ ਤੇ ਪ੍ਰਿੰਸੀਪਲ ਮਨਜੀਤ ਕੌਰ ਨੇ ਸਨਮਾਨ ਕੀਤਾ।
ਅਮਲੋਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਮਲੋਹ ਦਾ ਬਾਰ੍ਹਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ 50 ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਬੈਨੀਪਾਲ ਤੇ ਲੈਕਚਰਾਰ ਹਰਵਿੰਦਰ ਭੱਟੋਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਊਣ ਨੂੰ ਪਹਿਲ ਦੇਣ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਜ਼ਾਫ਼ਤ ’ਚ ਸਾਇੰਸ ਗਰੁੱਪ ਵਿੱਚੋਂ ਅਰਸ਼ਪ੍ਰੀਤ ਕੌਰ ਨੇ 96.8, ਹਰਮਨਪ੍ਰੀਤ ਕੌਰ ਨੇ 96.2 ਤੇ ਮਨਜੀਤ ਕੌਰ ਨੇ 95.4 ਫ਼ੀਸਦ ਅੰਕ ਲਏ। ਹਿਊਮੈਨਿਟੀਜ਼ ’ਚੋਂ ਪਰਵਿੰਦਰ ਕੌਰ ਨੇ 96.4, ਪ੍ਰਭਜੋਤ ਕੌਰ ਨੇ 94.8 ਤੇ ਕਰਨਜੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ 92.8 ਫ਼ੀਸਦ ਅੰਕ ਲਏ। ਹਾਫਿਜ਼ਾਬਾਦ ਸਕੂਲ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ, ਨਵਜੋਤ ਕੌਰ, ਗਗਨਪ੍ਰੀਤ ਕੌਰ ਅਤੇ ਗੁਰਮੇਹਰ ਸਿੰਘ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ। ਖੇੜੀ ਸਲਾਬਤਪੁਰ ਸਕੂਲ ਦੀ ਸਿਮਰਨਜੀਤ ਕੌਰ ਨੇ 76, ਨਵਜੋਤ ਸਿੰਘ ਨੇ 72.8 ਤੇ ਸਿਮਰਨਜੀਤ ਕੌਰ ਨੇ 72 ਫ਼ੀਸਦ ਅੰਕ ਲਏ। ਆਰਟਸ ਗਰੁੱਪ ਵਿੱਚੋਂ ਮਨਜੋਤ ਕੌਰ ਨੇ 93.1, ਅਨੁਰਾਧਾ ਨੇ 88 ਤੇ ਗੁਰਤੇਜ ਸਿੰਘ ਨੇ 87.11 ਫ਼ੀਸਦ ਅੰਕ ਹਾਸਲ ਕੀਤੇ।