ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 20 ਜੂਨ
ਸਦਰ ਪੁਲੀਸ ਫ਼ਰੀਦਕੋਟ ਨੇ ਪਿੰਡ ਚੰਦਬਾਜਾ ਦੇ ਇੱਕ ਵਸਨੀਕ ਖ਼ਿਲਾਫ਼ ਜਾਅਲੀ ਮੈਂਬਰ ਪੰਚਾਇਤੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।
ਸੂਚਨਾ ਅਨੁਸਾਰ ਪੁਲੀਸ ਨੂੰ ਲਿਖਤੀ ਸ਼ਿਕਾਇਤ ਮਿਲੀ ਸੀ ਕਿ ਦਰਸ਼ਨ ਸਿੰਘ ਵਾਸੀ ਚੰਦਬਾਜਾ ’ਚੋਂ ਮੈਂਬਰ ਪੰਚਾਇਤ ਨਹੀਂ ਰਿਹਾ। ਫਿਰ ਵੀ ਉਹ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਦਸਤਖਤ ਥੱਲੇ ਮੈਂਬਰ ਪੰਚਾਇਤ ਦੀ ਮੋਹਰ ਲਾਉਂਦਾ ਹੈ।
ਪੁਲੀਸ ਨੇ ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਜਾਂਚ ਕਰਵਾਈ ਤਾਂ ਇਸ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਕਿ ਦਰਸ਼ਨ ਸਿੰਘ ਪਿੰਡ ਚੰਦਬਾਜਾ ਦਾ ਮੈਂਬਰ ਪੰਚਾਇਤ ਨਹੀਂ ਹੈ। ਪੁਲੀਸ ਨੇ ਦਰਸ਼ਨ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।