ਸਿਰਸਾ (ਪ੍ਰਭੂ ਦਿਆਲ): ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਟਿੱਡੀ ਦਲ ਨਾਲ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ ਸੰਕਟ ਦੀ ਘੜੀ ਕਿਸਾਨਾਂ ਨਾਲ ਖੜ੍ਹੀ ਹੈ। ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਜੋਧਪੁਰੀਆ, ਮੰਗਾਲਾ, ਖਾਰੀਆਂ, ਧੋਤੜ ਆਦਿ ਦਾ ਦੌਰਾ ਕੀਤਾ ਅਤੇ ਟਿੱਡੀ ਦਲ ਨਾਲ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ। ਇਸ ਮੌਕੇ ਵਿਕਰਮ ਹੁੱਡਾ, ਸੁਭਾਸ਼ ਨਹਿਰਾ, ਰਾਮ ਲਾਲ ਥੋਰੀ, ਇੰਦਰਾਜ ਥੋਰੀ, ਪ੍ਰਿਥੀ ਸ਼ਰਮਾ, ਸੋਹਨ ਲਾਲ ਮਨਫੂਲ ਸਿਹਾਗ ਅਤੇਰਘੁਬੀਰ ਸਿਹਾਗ ਵੀ ਉਨ੍ਹਾਂ ਨਾਲ ਸਨ। ਬਿਜਲੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤ ਵਿੱਚ ਸਪਰੇਅ ਪੰਪ ਤੋਂ ਇਲਾਵਾ ਹੋਰ ਪ੍ਰਬੰਧ ਕਰਕੇ ਰੱਖਣ।