ਨਵੀਂ ਦਿੱਲੀ, (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਰਾਜਧਾਨੀ ਅੰਦਰ ਸ਼ਰਾਬ ਦੇ ਥੋਕ ਮੁੱਲ ਉਪਰ ਲਾਇਆ ‘ਵਿਸ਼ੇਸ਼ ਕਰੋਨਾ ਸੈੱਸ’ ਹਟਾ ਦਿੱਤਾ ਹੈ ਪਰ ਵੈੱਟ ਦੀ ਦਰ ਹਰ ਕਿਸਮ ਦੀ ਸ਼ਰਾਬ ਉਪਰ 20% ਤੋਂ ਵਧਾ ਕੇ 25% ਕਰ ਦਿੱਤੀ ਗਈ ਹੈ। ਅਬਕਾਰੀ ਮਹਿਕਮੇ ਵੱਲੋਂ ਦਰਾਂ ਘਟਾਉਣ ਮਗਰੋਂ 10 ਜੂਨ ਤੋਂ ਘਟੀਆਂ ਦਰਾਂ ਉਪਰ ਥੋਕ ਦਰਾਂ ਤਹਿਤ ਹੀ ਸ਼ਰਾਬ ਮਿਲਣ ਲੱਗੇਗੀ। ਦਿੱਲੀ ਸਰਕਾਰ ਨੇ 30 ਮਈ ਤਕ 234.54 ਕਰੋੜ ਮਾਲੀਆ ਸ਼ਰਾਬ ਦੀ ਵਿਕਰੀ ਤੋਂ ਹਾਸਲ ਕੀਤਾ ਹੈ, ਜਿਸ ’ਚ ਕਰੋਨਾ ਸੈੱਸ ਵਜੋਂ 160 ਕਰੋੜ ਪ੍ਰਾਪਤ ਹੋਏ ਹਨ।