ਟੋਹਾਣਾ: ਭੂਨਾ ਦੇ ਮਾਰਬਲ ਵਪਾਰੀ ਨੂੰ ਗੋਲੀ ਮਾਰਨ ਅਤੇ ਖਾਦ ਵਪਾਰੀ ਨੂੰ ਧਮਕੀ ਪੱਤਰ ਭੇਜਣ ਵਾਲਿਆਂ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਪੁਲੀਸ ਖ਼ਿਲਾਫ਼ ਰੋਸ ਵਜੋਂ ਵਪਾਰੀਆਂ ਨੇ 22 ਜੁਲਾਈ ਨੂੰ ਭੂਨਾ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੱਦੇ ’ਤੇ ਮਲਿਕ ਮੋਦੀ ਧਰਮਸ਼ਾਲਾ ਵਿੱਚ ਸੂਬੇ ਤੋਂ ਪੁੱਜੇ ਵਪਾਰੀਆਂ ਵੱਲੋਂ ਆਏ ਸੁਝਾਵਾਂ ’ਤੇ ਵਪਾਰੀ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਵੱਲੋਂ ਇਹ ਫ਼ੈਸਲਾ ਲਿਆ ਗਿਆ। -ਪੱਤਰ ਪ੍ਰੇਰਕ