ਪੱਤਰ ਪ੍ਰੇਰਕ
ਫਰੀਦਾਬਾਦ, 12 ਜੁਲਾਈ
ਹਰਿਆਣਾ ਪੁਲੀਸ ਨੇ ਰਾਜ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 117 ਗਰੋਹਾਂ ਦਾ ਪਤਾ ਲਾਇਆ ਤੇ 400 ਤੋਂ ਵੱਧ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਵਧੀਕ ਡੀਜੀਪੀ ਨਵਦੀਪ ਸਿੰਘ ਵਿਰਕ (ਕਾਨੂੰਨ ਤੇ ਵਿਵਸਥਾ) ਨੇ ਕਿਹਾ ਕਿ ਡਕੈਤਾਂ ਦੇ 3 ਗਰੋਹ, ਲੁੱਟ-ਖੋਹ ਕਰਨ ਵਾਲੇ 11 ਗੈਂਗ, ਸੇਂਧਮਾਰੀ ਕਰਨ ਵਾਲੇ 23 ਗੈਂਗ, ਚੋਰੀ ਤੇ ਹੋਰ ਵਾਰਦਾਤਾਂ ਕਰਨ ਵਾਲੇ 43, ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ 37 ਗੈਂਗ ਸਮੇਤ ਕੁੱਲ 117 ਗਰੋਹਾਂ ਨੂੰ ਨੱਥ ਪਾਈ ਗਈ ਹੈ।ਇਸ ਸਾਲ ਜਨਵਰੀ ਤੋਂ ਲੈ ਕੇ ਜੂਨ ਦੌਰਾਨ ਪੁਲੀਸ ਨੇ ਕੁੱਲ 409 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 633 ਅਪਰਾਧਕ ਵਾਰਦਾਤਾਂ ਉਕਤ ਸਮੇਂ ਵਿੱਚ ਹੱਲ ਕੀਤੀਆਂ। 625 ਨਾਜਾਇਜ਼ ਪਿਸਤੌਲ, 25 ਰਿਵਾਲਵਰ, 1296 ਕਾਰਤੂਸ ਤੇ 37 ਚਾਕੂ ਸੂਬਾ ਬਰਾਮਦ ਕੀਤੇ ਹਨ।