ਨਵੀਂ ਦਿੱਲੀ, 23 ਜੁਲਾਈ
ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਐੱਨਆਈਟੀ ਅਤੇ ਕੇਂਦਰੀ ਫੰਡ ਪ੍ਰਾਪਤ ਤਕਨੀਕੀ ਸੰਸਥਾਵਾਂ ਵਿੱਚ ਦਾਖਲੇ ਦੇ ਮਾਪਦੰਡਾਂ ਨੂੰ ਨਰਮ ਕਰ ਦਿੱਤਾ ਹੈ।ਹੁਣ ਇਨ੍ਹਾਂ ਵਿੱਚ ਦਾਖਲਿਆਂ ਲਈ +12 ਵਿਚ ਘੱਟੋ ਘੱਟ 75 ਪ੍ਰਤੀਸ਼ਤ ਅੰਕਾਂ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਸਿਰਫ ਇਸ ਜਮਾਤ ਵਿਚੋਂ ਪਾਸ ਹੋਣਾ ਹੀ ਜ਼ਰੂਰੀ ਹੈ। ਕੇਂਦਰੀ ਮੰਤਰੀ ਰਮੇਸ਼ ਪੋਖਰੀਅਲ ‘ਨਿਸ਼ਾਂਕ’ ਨੇ ਟਵੀਟ ਕੀਤਾ, “ਮੌਜੂਦਾ ਹਾਲਤਾਂ ਦੇ ਕਾਰਨ ਕੇਂਦਰੀ ਸੀਟ ਐਲੋਕੇਸ਼ਨ ਬੋਰਡ (ਸੀਐੱਸਏਬੀ) ਨੇ ਐੱਨਆਈਟੀਜ਼ ਅਤੇ ਹੋਰ ਕੇਂਦਰੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਵਿੱਚ ਦਾਖਲੇ ਲਈ ਯੋਗਤਾ ਦੇ ਮਾਪਦੰਡਾਂ ਨਰਮ ਕੀਤਾ ਹੈ। ਜੇਈਈ ਮੇਨਜ਼ 2020 ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਹੁਣ ਸਿਰਫ ਪ੍ਰਾਪਤ ਕੀਤੇ ਅੰਕ ਦੀ ਬਜਾਏ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਪਾਸ ਕਰਨ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਹੋਏਗੀ। ਜੇਈਈ ਮੈਨਜ਼ ਹੁਣ 1-6 ਸਤੰਬਰ ਤੱਕ ਹੋਵੇਗੀ।