ਲਾਜਵੰਤ ਸਿੰਘ
ਨਵਾਂਸ਼ਹਿਰ, 30 ਜੂਨ
ਬੀਤੀ ਰਾਤ ਆਏ ਤੂਫ਼ਾਨ ਕਾਰਨ ਯੂਨਿਟੀ ਆਫ ਮੈਨ ਕਿਰਪਾਲ ਸਾਗਰ ਰਾਂਹੋਂ ਵਿੱਚ ਭਾਰੀ ਨੁਕਸਾਨ ਹੋ ਗਿਆ। ਸਭ ਤੋਂ ਵੱਧ ਨੁਕਸਾਨ ਸੋਲਰ ਪਲੇਟਾਂ ਨੂੰ ਪੁੱਜਿਆ ਹੈ, ਜਿਸ ਕਾਰਨ 500 ਕਿਲੋਵਾਟ ਬਿਜਲੀ ਉਤਪਾਦਨ ਯੂਨਿਟ ਬੰਦ ਹੋ ਗਿਆ। ਮੁੱਖ ਪ੍ਰਬੰਧਕ ਕੈਪਟਨ ਗੁਰਦੇਵ ਸਿੰਘ, ਇਲੈਕਟ੍ਰਿਕ ਵਿਭਾਗ ਦੇ ਫੋਰਮੈਨ ਨਿਰਮਲ ਸਿੰਘ ਨੇ ਦੱਸਿਆ ਕਿ 500 ਕਿਲੋਵਾਟ ਦੇ ਇਸ ਪ੍ਰਾਜੈਕਟ ਰਾਹੀਂ ਕਿਰਪਾਲ ਸਾਗਰ ਚੈਰੀਟੇਬਲ ਹਸਪਤਾਲ, ਬਿਰਧ ਆਸ਼ਰਮ, ਸਰੋਵਰ, ਲੰਗਰ ਘਰ, ਅਕੈਡਮੀ ਅਤੇ ਕਾਲਜ ਆਫ ਐਜੂਕੇਸ਼ਨ ਨੂੰ ਬਿਜਲੀ ਸਪਲਾਈ ਹੁੰਦੀ ਹੈ। ਹਨੇਰੀ ਨੇ ਸਮੁੱਚੇ ਸਿਸਟਮ ਨੂੰ ਤੋੜ ਦਿੱਤਾ, ਜਿਸ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਦੇਣ ਮੌਕੇ ਡਾਇਰੈਕਟਰ ਅਗਸਟੀਨ ਆਈਜ਼ਕ, ਮਾਰਗਰੇਟ ਅਗਸਟੀਨ, ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਅਤੇ ਆਤਮ ਪ੍ਰਕਾਸ਼ ਸਿੰਘ ਮੌਜੂਦ ਸਨ।