ਕਰਨੈਲ ਸਿੰਘ ਰਾਮਗੜ੍ਹ
ਮਨੁੱਖ ਦੇ ਸਰੀਰ ਦੀ ਚਮੜੀ ’ਤੇ ਛੋਟੇ ਛੋਟੇ ਗੋਲ ਕਾਲੇ ਰੰਗ ਦੇ ਨਿਸ਼ਾਨ ਹੁੰਦੇ ਹਨ, ਜਿਨ੍ਹਾਂ ਨੂੰ ਤਿਲ ਕਹਿੰਦੇ ਹਨ। ਤਿਲ ਮਨੁੱਖ ਦੀ ਜ਼ਿੰਦਗੀ ਦੇ ਪਹਿਲੇ 25 ਸਾਲਾਂ ਵਿਚਕਾਰ ਕਿਸੇ ਵੀ ਸਮੇਂ ਬਣ ਸਕਦੇ ਹਨ। ਇਹ ਸਰੀਰ ਦੇ ਕਿਸੇ ਵੀ ਹਿੱਸੇ ਦੀ ਚਮੜੀ ’ਤੇ ਹੋ ਸਕਦੇ ਹਨ। ਤਿਲ ਚਮੜੀ ਦੇ ਸੈੱਲਾਂ ਦਾ ਬਣਿਆ ਹੁੰਦਾ ਹੈ। ਇਨ੍ਹਾਂ ਸੈੱਲਾਂ ਨੂੰ ਮੈਲੇਨੋਸਾਈਟਸ ਕਹਿੰਦੇ ਹਨ। ਇਹ ਸੈੱਲ ਮੈਲੇਨਿਨ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਮੈਲੇਨਿਨ ਦਾ ਰੰਗ ਕਾਲਾ ਜਾਂ ਭੂਰਾ ਹੁੰਦਾ ਹੈ। ਮੈਲੇਨੋਸਾਈਟਸ ਸੈੱਲ ਚਮੜੀ ਵਿਚ ਫੈਲਣ ਦੀ ਥਾਂ ਇਕ ਜਗ੍ਹਾ ’ਤੇ ਇਕੱਠੇ ਹੋਣ ਲੱਗ ਜਾਂਦੇ ਹਨ। ਸੈੱਲਾਂ ਦੇ ਇਸ ਇਕੱਠ ਨੂੰ ਤਿਲ ਕਹਿੰਦੇ ਹਨ।
ਸੰਪਰਕ : 79864-99563