ਨਵੀਂ ਦਿੱਲੀ, 30 ਜੂਨ
ਕਰੋਨਾਵਾਇਰਸ ਕਾਰਨ ਐਲਾਨੀ ਤਾਲਾਬੰਦੀ ਦੌਰਾਨ ਆਪਣੇ ਜ਼ਖ਼ਮੀ ਪਿਤਾ ਨੂੰ ਸਾਈਕਲ ’ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਜ਼ਿਲ੍ਹਾ ਦਰਬੰਗਾ ਦੇ ਪਿੰਡ ਤੱਕ ਲਿਜਾਣ ਵਾਲੀ 15 ਵਰ੍ਹਿਆਂ ਦੀ ਜੋਤੀ ਕੁਮਾਰੀ ਦੇ ਜੀਵਨ ਬਾਰੇ ਫਿਲਮ ਬਣਨ ਜਾ ਰਹੀ ਹੈ, ਜਿਸ ਵਿੱਚ ਊਹ ਖ਼ੁਦ ਆਪਣੀ ਯਾਤਰਾ ਬਿਆਨ ਕਰੇਗੀ।
ਜੋਤੀ ਕੁਮਾਰੀ ਨੇ ਫਿਲਮ ਸਾਈਨ ਕਰਨ ਬਾਰੇ ਕਿਹਾ, ‘‘ਬਹੁਤ ਅੱਛਾ ਲੱਗ ਰਿਹਾ ਹੈ।’’ ‘ਆਤਮਨਿਰਭਰ’ ਨਾਂ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਨਾ ਕੇਵਲ ਜੋਤੀ ਦੇ ਮੁਸ਼ਕਲ ਸਫ਼ਰ ਨੂੰ ਬਿਆਨ ਕੀਤਾ ਜਾਵੇਗਾ ਬਲਕਿ ਸਮਾਜ ਦੀਆਂ ਖਾਮੀਆਂ, ਜਿਸ ਨੇ ਊਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ, ਨੂੰ ਵੀ ਊਭਾਰਿਆ ਜਾਵੇਗਾ। ਸ਼ਾਈਨ ਕ੍ਰਿਸ਼ਨਾ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਜਾਵੇਗਾ। ਇਸ ਫਿਲਮ ਲਈ ਚਾਰ ਦੋਸਤਾਂ ਮਿਰਾਜ, ਫਿਰੋਜ਼, ਕ੍ਰਿਸ਼ਨਾ ਅਤੇ ਸਾਜਿਤ ਨਾਂਬੀਅਰ ਨੇ ਅਧਿਕਾਰ ਪ੍ਰਾਪਤ ਕੀਤੇ ਹਨ। ‘ਵੀਮੇਕਫਿਲਮਜ਼’ ਵਲੋਂ ਇਸ ਫਿਲਮ ਦਾ ਨਿਰਮਾਣ ਕੀਤਾ ਜਾਵੇਗਾ। ਇਹ ਫਿਲਮ ਹਿੰਦੀ ਤੇ ਅੰਗਰੇਜ਼ੀ ਵਿੱਚ ਬਣੇਗੀ ਅਤੇ ਕਈ ਭਾਸ਼ਾਵਾਂ ਵਿੱਚ ਡੱਬ ਕੀਤੀ ਜਾਵੇਗੀ।
-ਪੀਟੀਆਈ