ਥਾਣੇ, 30 ਜੂਨ
ਇਥੇ 103 ਸਾਲਾ ਸੁੱਖਾ ਸਿੰਘ ਛਾਬੜਾ ਨੇ ਕਰੋਨਾ ਨੂੰ ਮਾਤ ਦੇ ਕੇ ਸਾਰਿਆਂ ਨੂੰ ਹੈਰਾਨ ਤੇ ਪਰਿਵਾਰ ਨੂੰ ਖੁ਼ਸ ਕਰ ਦਿੱਤਾ। ਸ੍ਰੀ ਛਾਬੜਾ ਨੂੰ ਸੋਮਵਾਰ ਨੂੰ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਤੋਂ ਵ੍ਹੀਲਚੇਅਰ ’ਤੇ ਬਾਹਰ ਆਏ ਤੇ ਉਹ ਕੋਵਿਡ-19 ਨੂੰ ਮਾਤ ਦੇਣ ਵਾਲੇ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਮਰੀਜ਼ ਹਨ। ਹਸਪਤਾਲ ਨੇ ਉਨ੍ਹਾਂ ਦੇ ਇਲਾਜ ਦੀ ਪੂਰੀ ਫੀਸ ਮੁਆਫ਼ ਕਰ ਦਿੱਤੀ ਹੈ। ਉਨ੍ਹਾਂ ਦੇ 86 ਸਾਲਾ ਛੋਟੇ ਭਰਾ ਤਾਰਾ ਸਿੰਘ ਵੀ ਕਰੋਨਾ ਪੀੜਤ ਹਨ ਤੇ ਉਹ ਆਈਸੀਯੂ ਵਿੱਚੋਂ ਵਾਰਡ ਵਿੱਚ ਦਾਖਲਾ ਹਨ। ਫਿਲਹਾਲ ਹਸਪਤਾਲ ਵਿੱਚੋਂ ਛੁੱਂਟੀਦ ਉਡੀਕ ਕਰ ਰਹੇੇ ਹਨ। ਲਾਹੌਰ ਵਿੱਚ ਜਨਮੇ ਸ੍ਰੀ ਛਾਬੜਾ ਇਕ ਮਹੀਨਾ ਹਸਪਤਾਲ ਵਿੱਚ ਰਹੇ। ਉਨ੍ਹਾਂ ਦਾ ਪੂਰਾ ਪਰਿਵਾਰ ਇਸ ਬਜ਼ੁਰਗ ਨੂੰ ਕਰੋਨਾ ਹੋਣ ਬਾਰੇ ਅਣਜਾਣ ਸੀ ਪਰ 31 ਮਈ ਨੂੰ ਕਰੋਨਾ ਪਾਜ਼ੇਟਿਵ ਆਉਣ ਬਾਅਦ ਬਜ਼ੁਰਗ ਨੂੰ 2 ਜੂਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਭਰਤੀ ਆਪਣੇ ਬਜ਼ੁਰਗ ਦੀ ਸਿਹਤਯਾਬੀ ਲਈ ਘਰ ਵਿੱਚ ਪੋਤੇ-ਪੋਤੀਆਂ ਤੇ ਹੋਰ ਰਿਸ਼ਤੇਦਾਰ ਨਿੱਤ ਅਰਦਾਸ ਕਰਦੇ ਰਹੇ।
ਦੇਸ਼ ਵਿੱਚ ਤਾਲਾਬੰਦੀ ਤੋਂ ਪਹਿਲਾਂ ਸ੍ਰੀ ਸੁੱਖਾ ਸਿੰਘ ਛਾਬੜਾ ਕਾਫੀ ਸਰਗਰਮ ਸਨ। ਉਹ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਜਾਂਦੇ ਤੇ ਪੌੜੀਆਂ ਬਗੈਰ ਸਹਾਰੇ ਤੋਂ ਚੜ੍ਹਦੇ-ਉਤਰਦੇ ਸਨ।