ਨਵੀਂ ਦਿੱਲੀ, 7 ਜੂਨ
ਰਿਲਾਇੰਸ ਇੰਡਸਟਰੀਜ਼ ਨੇ ਅੱਜ ਆਪਣੀ ਡਿਜੀਟਲ ਇਕਾਈ ਜੀਓ ਪਲੇਟਫਾਰਮ ਦੀ 1.85 ਫੀਸਦੀ ਹਿੱਸੇਦਾਰੀ ਆਬੂ ਧਾਬੀ ਦੀ ਕੰਪਨੀ ਮੁਬਾਡਾਲਾ ਨੂੰ 9093 ਕਰੋੜ ਰੁਪਏ ਵਿੱਚ ਵੇਚਣ ਦਾ ਐਲਾਨ ਕੀਤਾ ਹੈ। ਰਿਲਾਇੰਸ ਵੱਲੋਂ ਬੀਤੇ ਕੁਝ ਹਫ਼ਤਿਆਂ ਵਿੱਚ ਕੀਤਾ ਇਹ ਛੇਵਾਂ ਸੌਦਾ ਹੈ, ਜਿਸ ਰਾਹੀਂ ਉਹ ਹੁਣ ਤਕ ਕੁਲ 87,655 ਕਰੋੜ ਰੁਪਏ ਦੀ ਕਮਾਈ ਕਰ ਚੁੱਕਾ ਹੈ। ਇਸ ਪੈਸੇ ਨਾਲ ਕੰਪਨੀ ਨੂੰ ਕਰਜ਼ ਮੁਕਤ ਹੋਣ ਵਿੱਚ ਮਦਦ ਮਿਲੇਗੀ।