ਦਸੂਹਾ, (ਪੱਤਰ ਪ੍ਰੇਰਕ): ਇਥੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵੱਲੋਂ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਸਬੰਧੀ ਤਿਆਰ ਕੀਤੇ ਐਕਸ਼ਨ ਪਲਾਨ ਤਹਿਤ ਉੱਪ ਮੰਡਲ ਮੈਜਿਸਟ੍ਰੇਟ ਦਸੂਹਾ ਜੌਯਤੀ ਬਾਲਾ ਮੱਟੂ ਵੱਲੋਂ ਪਿੰਡ ਮਾਂਗਟ ’ਚ ਮੌਕ ਡਰਿੱਲ ਕਰਵਾਈ ਗਈ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਟੈਂਡਰਾਂ ਰਾਹੀ ਪਿੰਡ ਦੇ ਚਾਰ ਚੁਫੇਰੇ ਅਤੇ ਦਰੱਖਤਾਂ ਉੱਪਰ ਸਪਰੇਅ ਕੀਤੀ ਗਈ। ਸ੍ਰੀਮਤੀ ਮੱਟੂ ਨੇ ਮੌਕੇ ’ਤੇ ਮੌਜੂਦ ਕਿਸਾਨਾਂ ਨੂੰ ਟਿੱਡੀ ਦਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਟਿੱਡੀ ਦਲ ਦਿਨ ਸਮੇਂ ਕਰੀਬ 150 ਕਿਲੋਮੀਟਰ ਸਫ਼ਰ ਤੈਅ ਕਰਨ ਮਗਰੋਂ ਰਾਤ ਸਮੇਂ ਇੱਕ ਜਗ੍ਹਾ ’ਤੇ ਬੈਠ ਜਾਂਦਾ ਹੈ ਅਤੇ ਇਸ ਦੀ ਰੋਕਥਾਮ ਲਈ ਰਾਤ ਸਮੇਂ ਸਪਰੇਅ ਕਰ ਕੇ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ।