ਬਾਲੇਸ਼ਵਰ (ਉੜੀਸਾ), 22 ਜੁਲਾਈ
ਭਾਰਤ ਨੇ ਉੜੀਸਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ ਵਿੱਚ ਦੇਸ਼ ਵਿੱਚ ਤਿਆਰ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਧਰੁਵਅਸਤਰ ਦੇ ਤਿੰਨ ਸਫਲ ਪ੍ਰੀਖਣ ਕੀਤੇ। ਰੱਖਿਆ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੱਲੋਂ ਵਿਕਸਿਤ ਧਰੁਵਅਸਤਰ ਨੂੰ ਹੈਲੀਕਾਪਟਰ ਰਾਹੀਂ ਲਾਂਚ ਕੀਤਾ ਜਾ ਸਕਦਾ ਹੈ। ਇਸ ਮਿਜ਼ਾਈਲ ਨੂੰ 15 ਜੁਲਾਈ ਨੂੰ ਦੋ ਵਾਰ ਅਤੇ 16 ਜੁਲਾਈ ਨੂੰ ਇੱਕ ਵਾਰ ਲਾਂਚ ਕੀਤਾ ਗਿਆ। -ਪੀਟੀਆਈ