ਨਵੀਂ ਦਿੱਲੀ: ਮਾਹਿਰਾਂ ਨੇ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਵੱਲੋਂ ਹਾਈਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਦਾ ਕਲੀਨਿਕਲ ਟਰਾਇਲ ਮੁੜ ਸ਼ੁਰੂ ਕਰਨ ਦੇ ਐਲਾਨ ਨੂੰ ‘ਸਹੀ ਦਿਸ਼ਾ ਵਿੱਚ ਚੁੱਕਿਆ ਕਦਮ’ ਕਰਾਰ ਦਿੱਤਾ ਹੈ।
ਮਾਹਿਰਾਂ ਨੇ ਕਿਹਾ ਕਿ ਇਸ ਪੂਰੇ ਅਮਲ ਦੇ ‘ਸਕਾਰਾਤਮਕ ਨਤੀਜੇ’ ਆਲਮੀ ਪੱਧਰ ’ਤੇ ਲੋਕਾਂ ਦੇ ਵਡੇਰੇ ਹਿੱਤ ਵਿੱਚ ਹੋਣਗੇ। ਚੇਤੇ ਰਹੇ ਕਿ ਡਬਲਿਊਐੱਚਓ ਨੇ ਪਿਛਲੇ ਦਿਨੀਂ ਸੁਰੱਖਿਆ ਫ਼ਿਕਰਮੰਦੀਆਂ ਦਾ ਹਵਾਲਾ ਦਿੰਦਿਆਂ ਕੋਵਿਡ-19 ਮਰੀਜ਼ਾਂ ਨੂੰ ਤਜਰਬੇ ਵਜੋਂ ਐੱਚਸੀਕਿਊ ਦੇਣ ਦੇ ਅਮਲ ’ਤੇ ਰੋਕ ਲਾ ਦਿੱਤੀ ਸੀ। ਆਲਮੀ ਸਿਹਤ ਸੰਸਥਾ ਨੇ ਸੁਰੱਖਿਆ ਡੇਟਾ ਦੇ ਮੁਲਾਂਕਣ ਮਗਰੋਂ ਹੁਣ ਐੱਚਸੀਕਿਊ ਦੇ ਕਲੀਨਿਕਲ ਟਰਾਇਲ ਨੂੰ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਹੈ। -ਪੀਟੀਆਈ