ਪਟਿਆਲਾ: ਪਟਿਆਲਾ ਜ਼ਿਲ੍ਹੇ ’ਚ ਮੰਗਲ਼ਵਾਰ ਨੂੰ 46 ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਜਿਸ ਨਾਲ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1092 ਹੋ ਗਈ ਹੈ। ਅੱਜ 46 ਹੋਰ ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 467 ਹੋ ਗਈ। ਸੱਜਰੇ ਪਾਜ਼ੇਟਿਵ ਮਰੀਜ਼ਾਂ ’ਚੋਂ 31 ਪਟਿਆਲਾ ਸ਼ਹਿਰ ਤੋਂ ਹਨ। ਜਿਨ੍ਹਾਂ ’ਚੋਂ ਪ੍ਰਤਾਪ ਨਗਰ ਤੋਂ ਚਾਰ, ਸਮਾਣੀਆਂ ਗੇਟ ਤੇ ਜੈ ਜਵਾਨ ਕਲੋਨੀ ਤੋਂ ਤਿੰਨ-ਤਿੰਨ, ਗਾਇਤਰੀ ਹਸਪਤਾਲ ( ਸਰਹੰਦ ਰੋਡ), ਨਿਉ ਯਾਦਵਿੰਦਰਾ ਕਲੋਨੀ, ਦਰਸ਼ਨ ਸਿੰਘ ਕਲੋਨੀ, ਸਰਾਏ ਅਲਬੇਲ ਸਿੰਘ (ਲਾਹੌਰੀ ਗੇਟ), ਕ੍ਰਿਸ਼ਨਾ ਕਲੋਨੀ ਤੇ ਢਿੱਲੋਂ ਕਲੋਨੀ ਤੋਂ ਦੋ-ਦੋ, ਅਰਬਨ ਅਸਟੇਟ, ਮਾਲਵਾ ਐਨਕਲੇਵ, ਆਜ਼ਾਦ ਨਗਰ, ਅਨੰਦ ਨਗਰ ਐਕਸਟੈਂਸਨ ਏ, ਬਾਬੂ ਚੰਦ ਮਾਰਗ, ਗੁਰਬਖਸ਼ ਕਲੋਨੀ, ਰਤਨ ਨਗਰ, ਦੇਸੀ ਮਹਿਮਾਨਦਾਰੀ ਤੇ ਅਨੰਦ ਨਗਰ ਬੀ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। –ਖੇਤਰੀ ਪ੍ਰਤੀਨਿਧ