ਗਾਜ਼ੀਆਬਾਦ (ਯੂਪੀ), 21 ਜੁਲਾਈ
ਗਾਜ਼ੀਆਬਾਦ ਵਿੱਚ ਬੀਤੀ ਰਾਤ ਕੁੱਝ ਹਮਲਾਵਰਾਂ ਨੇ ਇੱਕ ਪੱਤਰਕਾਰ ਨੂੰ ਊਸ ਦੇ ਘਰ ਦੇ ਨੇੜੇ ਗੋਲੀ ਮਾਰ ਦਿੱਤੀ। ਊਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਸਬੰਧੀ ਨੌਂ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਸਥਾਨਕ ਪੁਲੀਸ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸਐੱਸਪੀ ਕਾਲਾਨਿਧੀ ਨੈਥਾਨੀ ਨੇ ਦੱਸਿਆ ਕਿ ਸਥਾਨਕ ਅਖ਼ਬਾਰ ਦੇ ਪੱਤਰਕਾਰ ਵਿਕਰਮ ਜੋਸ਼ੀ ਨੇ ਆਪਣੀ ਭਤੀਜੀ ਨਾਲ ਛੇੜਛਾੜ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਵਿਜੈ ਨਗਰ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਜੋਸ਼ੀ ਜਦੋਂ ਰਾਤ 10.30 ਵਜੇ ਘਰ ਪਰਤ ਰਿਹਾ ਸੀ ਤਾਂ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਘੇਰ ਲਿਆ ਅਤੇ ਊਸ ਦੇ ਸਿਰ ’ਚ ਗੋਲੀ ਮਾਰ ਦਿੱਤੀ। ਦੂਜੇ ਪਾਸੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਯੂਪੀ ਵਿੱਚ ਕਾਨੂੰਨ ਅਤੇ ਨਿਆਂ ਵਿਵਸਥਾ ਵਿਗੜ ਚੁੱਕੀ ਹੈ। -ਪੀਟੀਆਈ