ਕੁਰਾਲੀ: ਸਮਾਜ ਸੇਵੀ ਸੰਸਥਾ ਸਹਾਰਾ ਵੈੱਲਫੇਅਰ ਸੁਸਾਇਟੀ ਨੇ ਗੁਰਦੁਆਰਾ ਸਿੰਘ ਸਭਾ ਸਾਹਿਬ ਚਨਾਲੋਂ ਨੂੰ ਸੀਮਿੰਟ ਦੇ ਬੈਂਚ ਭੇਟ ਕੀਤੇ। ਸੰਸਥਾ ਦੇ ਪ੍ਰਧਾਨ ਤੇ ਅਕਾਲੀ ਆਗੂ ਦਵਿੰਦਰ ਠਾਕੁਰ ਦੀ ਅਗਵਾਈ ਤੇ ਸਾਬਕਾ ਕੌਂਸਲਰ ਕੁਲਵੰਤ ਕੌਰ ਪਾਬਲਾ ਦੀ ਦੇਖਰੇਖ ਹੇਠ ਚੰਗੀਗੜ੍ਹ ਰੋਡ ’ਤੇ ਪੈਂਦੇ ਪਿੰਡ ਚਨਾਲੋਂ ਦੇ ਗੁਰਦੁਆਰੇ ’ਚ ਸਥਾਪਿਤ ਕੀਤੇ ਗਏ। ਦਵਿੰਦਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਹਾਰਾ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹਿਰ ਦੀਆ ਹੋਰਾਂ ਕਈ ਥਾਵਾਂ ’ਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਹੋ ਜਿਹੇ ਹੋਰ ਸੀਮਿੰਟਿਡ ਬੈਂਚ ਲਗਵਾਏ ਗਏ ਹਨ। ਇਸੇ ਦੌਰਾਨ ਸਾਬਕਾ ਕੌਂਸਲਰ ਦਵਿੰਦਰ ਸਿੰਘ ਠਾਕੁਰ ਨੇ ਸ਼ਹਿਰ ਦੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਜਾਂ ਕਰਵਾਉਣ ਅਤੇ ਹੋਰਨਾਂ ਸਮਾਜਸੇਵੀ ਕੰਮਾਂ ਲਈ ਉਨ੍ਹਾਂ ਨੂੰ ਜਾਂ ਸੰਸਥਾਂ ਦੇ ਚੇਅਰਮੈਨ ਤੇ ਸਾਬਕਾ ਕੌਂਸਲਰ ਰਾਜਦੀਪ ਸਿੰਘ ਹੈਪੀ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। -ਪੱਤਰ ਪ੍ਰੇਰਕ