ਨਵੀਂ ਦਿੱਲੀ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਕੇਤ ਦਿੱਤਾ ਕਿ ਦੇਸ਼ ਵਿੱਚ ਕਰੋਨਾ ਮਹਾਮਾਰੀ ਦੌਰਾਨ ਦਿੱਤੀ ਆਰਥਿਕ ਖੁੱਲ੍ਹ ਜਾਰੀ ਰਹੇਗੀ। ਹਾਲਾਂਕਿ ਉਨ੍ਹਾਂ ਨੇ ਸਾਰਿਆਂ ਨੂੰ ਮਾਸਕ ਪਾਉਣ ਤੇ ਸਫ਼ਾਈ ਤੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਚੇਤੰਨ ਕੀਤਾ। ਪ੍ਰਧਾਨ ਮੰਤਰੀ ਨੇ ਕੋਵਿਡ -19 ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਦੇ ਨੁਮਾਇੰਦਿਆਂ ਨਾਲ ਛੇਵੀਂ ਵੀਡੀਓ ਕਾਨਫਰੰਸ ਦੌਰਾਨ ਕਿਹਾ,“ਸਾਨੂੰ ਹਮੇਸ਼ਾਂ ਇਹ ਯਾਦ ਰੱਖਣਾ ਪਵੇਗਾ ਕਿ ਜਿੰਨਾ ਜ਼ਿਆਦਾ ਅਸੀਂ ਕੋਰੋਨਾਵਾਇਰਸ ਨੂੰ ਰੋਕ ਸਕਦੇ ਹਾਂ, ਓਨੀ ਹੀ ਇਸ ਨੂੰ ਲਾਗਮ ਲੱਗੇਗੀ, ਸਾਡੀ ਆਰਥਿਕਤਾ ਹੋਰ ਖੁੱਲੇਗੀ, ਸਾਡੇ ਦਫ਼ਤਰ ਖੁੱਲ੍ਹਣਗੇ, ਬਾਜ਼ਾਰ ਖੁੱਲ੍ਹਣਗੇ, ਆਵਾਜਾਈ ਦੇ ਸਾਧਨ ਖੁੱਲ੍ਹਣਗੇ, ਅਤੇ ਇਸ ਤਰ੍ਹਾਂ ਨਵੇਂ ਰੁਜ਼ਗਾਰ ਦੇ ਮੌਕੇ ਹੋਣਗੇ।” ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਮੁੱਖ ਮੰਤਰੀਆਂ ਦੀ ਭੂਮਿਕਾ ਅਤੇ ਕੇਂਦਰ-ਰਾਜ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਮੌਤ ਦਰ ਕਈ ਹੋਰ ਦੇਸ਼ਾਂ ਨਾਲੋਂ ਕਾਫ਼ੀ ਘੱਟ ਹੈ। ਵੀਡੀਓ ਕਾਨਫਰੰਸ ਵਿਚ ਪੰਜਾਬ, ਅਸਾਮ, ਕੇਰਲ ਉਤਰਾਖੰਡ, ਝਾਰਖੰਡ, ਛੱਤੀਸਗੜ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਗੋਆ, ਮਣੀਪੁਰ, ਨਾਗਾਲੈਂਡ, ਲੱਦਾਖ, ਪੁਡੂਚੇਰੀ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼, ਸਿੱਕਮ, ਲਕਸ਼ਦਵੀਪ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ ਨੇ ਹਿੱਸਾ ਲਿਆ।