ਵਾਸ਼ਿੰਗਟਨ, 9 ਜੁਲਾਈ
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿੱਚ ਆਯੁਰਵੈਦਿਕ ਪ੍ਰੈਕਟੀਸ਼ਨਰ ਤੇ ਖੋਜਾਰਥੀ ਕਰੋਨਾ ਵਾਇਰਸ ਖ਼ਿਲਾਫ਼ ਬਚਾਅ ਲਈ ਆਯੁੁਰਵੈਦਿਕ ਦਵਾਈਆਂ ਦੇ ਸਾਂਝੇ ਕਲੀਨਿਕਲ ਪ੍ਰੀਖਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਉੱਘੇ ਭਾਰਤੀ ਅਮਰੀਕੀ ਵਿਗਿਆਨੀਆਂ, ਬੁੱਧੀਜੀਵੀਆਂ ਤੇ ਡਾਕਟਰਾਂ ਦੇ ਸਮੂਹ ਨਾਲ ਵਰਚੁਅਲ ਸੰਵਾਦ ਦੌਰਾਨ ਸੰਧੂ ਨੇ ਕਿਹਾ ਕਿ ਸੰਸਥਾਗਤ ਭਾਈਵਾਲੀ ਦੇ ਵਿਆਪਕ ਨੈੱਟਵਰਕ ਨਾਲ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਦੋਵੇਂ ਮੁਲਕਾਂ ਦੇ ਵਿਗਿਆਨੀ ਇਕੱਠੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀ ਇਸ ਮੋਰਚੇ ’ਤੇ ਗਿਆਨ ਤੇ ਖੋਜ ਨਾਲ ਜੁੜੇ ਸਰੋਤਾਂ ਦਾ ਲੈਣ-ਦੇਣ ਕਰ ਰਹੇ ਹਨ, ਇਸ ਨਾਲ ਨਾ ਸਿਰਫ਼ ਭਾਰਤ ਤੇ ਅਮਰੀਕਾ ਬਲਕਿ ਵਿਸ਼ਵ ਭਰ ਦੇ ਉਨ੍ਹਾਂ ਅਰਬਾਂ ਲੋਕਾਂ ਨੂੰ ਲਾਹਾ ਮਿਲੇਗਾ, ਜਿਨ੍ਹਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕ ਦੀ ਲੋੜ ਹੈ।