ਪਟਨਾ: ਅਦਾਕਾਰ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਨੇ ਉਸ ਦੀ ਵਿਰਾਸਤ ਨੂੰ ਸਨਮਾਨ ਦੇਣ ਅਤੇ ਸਿਨੇਮਾ, ਵਿਗਿਆਨ ਤੇ ਖੇਡਾਂ ਪ੍ਰਤੀ ਉਸ ਦੇ ਜਨੂੰਨ ਨੂੰ ਜਸ਼ਨ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਅੱਜ ਜਾਰੀ ਕੀਤੇ ਗਏ ਇਕ ਭਾਵਨਾਤਮਕ ਬਿਆਨ ਵਿੱਚ ਰਾਜਪੂਤ ਦੇ ਪਰਿਵਾਰ ਨੇ ਉਸ ਨੂੰ ‘ਆਜ਼ਾਦ ਖ਼ਿਆਲ’ ਦਾ ਇਨਸਾਨ ਦੱਸਿਆ ਜਿਸ ਨੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ। ਬਿਆਨ ਵਿੱਚ ਕਿਹਾ ਗਿਆ, ‘‘ਉਹ ਆਜ਼ਾਦ ਖ਼ਿਆਲ ਵਾਲਾ, ਗੱਲਾਂ ਕਰਨ ਵਾਲਾ ਅਤੇ ਬਹੁਤ ਹੀ ਲਾਇਕ ਇਨਸਾਨ ਸੀ। ਉਸ ਵਿੱਚ ਹਰ ਚੀਜ਼ ਨੂੰ ਜਾਣਨ ਦਾ ਉਤਸ਼ਾਹ ਸੀ। ਉਸ ਨੇ ਬਿਨਾਂ ਕਿਸੇ ਹੱਦ ਤੋਂ ਸੁਫ਼ਨੇ ਦੇਖੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਇਕ ਸ਼ੇਰ ਦਿਲ ਵਾਂਗ ਕੋਸ਼ਿਸ਼ ਕੀਤੀ। ਉਹ ਖੁੱਲ੍ਹ ਕੇ ਹੱਸਦਾ ਸੀ। ਉਹ ਪਰਿਵਾਰ ਦਾ ਮਾਣ ਤੇ ਪ੍ਰੇਰਣਾ ਸੀ।’’
-ਪੀਟੀਆਈ