ਮਹਿੰਦਰ ਕੌਰ ਮੰਨੂ
ਸੰਗਰੂਰ, 8 ਜੁਲਾਈ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਚ ਸਿਹਤ, ਸਿੱਖਿਆ ਅਤੇ ਖੇਡਾਂ ਨੂੰ ਸਮਰਪਿਤ ਅਜਲਾਸ ਵਰਿੰਦਰ ਸਿੰਘ ਬੱਲਮਗੜ੍ਹ ਅਤੇ ਅਮਰੀਕ ਸਿੰਘ ਚੰਗਾਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸਮੇਂ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਇੱਕ ਅਜਿਹੀ ਸੰਸਥਾ ਬਣਾਉਣੀ ਚਾਹੀਦੀ ਹੈ ਜੋ ਸਿਹਤ, ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਦੀ ਹੌਸਲਾਅਫ਼ਜਾਈ ਦੇ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕਰੇ। ਜ਼ਿਲ੍ਹਾ ਪੱਧਰੀ ਸਮਾਜ ਸੇਵੀ ਸੰਸਥਾ ਦਾ ਨਾਂ ‘ਕਰਮਸ਼ੀਲ’ ਰੱਖਿਆ ਜਾਵੇ।
ਨਵੀਂ ਸੰਸਥਾ ਦਾ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਬੱਲਮਗੜ੍ਹ ਨੂੰ ਬਣਾਇਆ ਗਿਆ। ਰਾਜ ਕੁਮਾਰ ਅਰੋੜਾ ਚੇਅਰਮੈਨ, ਜਤਿੰਦਰ ਸਿੰਘ ਵਿੱਕੀ ਕੋਚ ਜਨਰਲ ਸਕੱਤਰ, ਉਪਕਾਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਮਾਧਵਿੰਦਰ ਸ਼ਰਮਾ ਮੰਗਵਾਲ ਵਿੱਤ ਸਕੱਤਰ, ਤਰਨਵੀਰ ਸਿੰਘ ਸਿੱਧੂ ਮੀਤ ਪ੍ਰਧਾਨ, ਅਮਰੀਕ ਸਿੰਘ ਕਣਕਵਾਲ ਨੂੰ ਮੀਡੀਆ ਇੰਚਾਰਜ, ਵਰਿੰਦਰ ਸੈਣੀ ਜੁਆਇੰਟ ਸਕੱਤਰ, ਰਾਜਨ ਕੈਂਥ ਮੁੱਖ ਸਲਾਹਕਾਰ, ਰਾਜਵੀਰ ਸਿੰਘ ਸਪੋਰਟਸ ਡਿਪਾਰਟਮੈਂਟ, ਪਰਮਵੀਰ ਸਿੰਘ, ਦਰਸ਼ਨ ਸਿੰਘ ਤੇ ਸੁਖਬੀਰ ਸਿੰਘ ਸਲਾਹਕਾਰ, ਹਰਦੀਪ ਸਿੰਘ, ਅਮਨਦੀਪ ਸਿੰਘ ਅਤੇ ਕਰਮਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।