ਗੁਰਬਖਸ਼ਪੁਰੀ
ਤਰਨ ਤਾਰਨ, 8 ਜੁਲਾਈ
ਚਾਰ ਦਿਨ ਪਹਿਲਾਂ ਘਰ ਤੋਂ ਭੇਤਭਰੀ ਹਾਲਤ ਵਿੱਚ ਗੁੰਮ ਪਿੰਡ ਦੇਓ ਦੇ ਗੁਰਸਾਹਿਬ ਸਿੰਘ (44) ਦੀ ਲਾਸ਼ ਪੁਲੀਸ ਨੂੰ ਬੀਤੀ ਸ਼ਾਮ ਇਲਾਕੇ ਦੇ ਪਿੰਡ ਪੱਖੋਕੇ ਨੇੜਿਓਂ ਕਸੂਰ ਬਰਾਂਚ ਲੋਅਰ (ਕੇਬੀਐੱਲ) ਨਹਿਰ ਵਿੱਚੋਂ ਮਿਲੀ ਹੈ। ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਦਫ਼ਾ 174 ਤਹਿਤ ਰਿਪੋਰਟ ਦਰਜ ਕੀਤੀ ਹੈ।ਥਾਣਾ ਮੁਖੀ ਬਲਜੀਤ ਕੌਰ ਨੇ ਦੱਸਿਆ ਕਿ ਗੁਰਸਾਹਿਬ ਸਿੰਘ 5 ਜੁਲਾਈ ਦੀ ਸਵੇਰ ਘਰੋਂ ਆਪਣੇ ਮੋਟਰ ਸਾਈਕਲ ’ਤੇ ਮਾਨਾਵਾਲਾ ਕੰਮ ਲਈ ਨਿਕਲਿਆ ਸੀ ਪਰ ਘਰ ਨਹੀਂ ਪਰਤਿਆ| ਇਸ ਸਬੰਧੀ ਪੁਲੀਸ ਨੇ ਗੁੰਮਸ਼ੁਦਗੀ ਦੀ ਇਕ ਰਿਪੋਰਟ ਵੀ ਦਰਜ ਕੀਤੀ ਹੋਈ ਹੈ| ਪੁਲੀਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਉਸ ਦਾ ਮੋਬਾਈਲ ਵੀ ਬਰਾਮਦ ਹੋਇਆ ਹੈ ਜਦਕਿ ਮੋਟਰ ਸਾਈਕਲ ਦੀ ਭਾਲ ਕੀਤੀ ਜਾ ਰਹੀ ਹੈ| ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਅਮਰੀਕ ਸਿੰਘ ਵਾਸੀ ਕੰਗ ਨੇ ਦੱਸਿਆ ਕਿ ਮ੍ਰਿਤਕ ਦੋ ਏਕੜ ਦੀ ਮਾਲਕੀ ਵਾਲਾ ਇਕ ਛੋਟਾ ਕਿਸਾਨ ਸੀ ਉਸ ਆਪਣੇ ਪਿੱਛੇ ਵਿਧਵਾ ਦੇ ਇਲਾਵਾ ਇਕ ਲੜਕਾ ਅਤੇ ਇਕ ਲੜਕੀ ਛੱਡ ਗਿਆ ਹੈ|