ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 19 ਜੁਲਾਈ
ਰੋਟਰੀ ਕਲੱਬ ਅੰਬਾਲਾ ਸਨਅਤੀ ਏਰੀਆ ਦੇ ਮੈਂਬਰਾਂ ਵੱਲੋਂ ਪ੍ਰਧਾਨ ਸ਼ਸ਼ੀ ਗੁਲਾਟੀ ਦੀ ਅਗਵਾਈ ਹੇਠ ਹਫ਼ਤਾ ਭਰ ਚੱਲਣ ਵਾਲੀ ‘ਰੁੱਖ ਲਗਾਓ-ਵਾਤਾਵਰਨ ਬਚਾਓ’ ਮੁਹਿੰਮ ਦਾ ਆਗਾਜ਼ ਛਾਉਣੀ ਦੇ ਰੈੱਡ ਕਰਾਸ ਵੱਲੋਂ ਸੰਚਾਲਿਤ ਬਿਰਧ ਆਸ਼ਰਮ ਕੈਂਪਸ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਾ ਕੇ ਕੀਤਾ ਗਿਆ। ਕਲੱਬ ਦੇ ਮੈਂਬਰਾਂ ਨੇ ਕੈਂਪਸ ਵਿਚ 50 ਬੂਟੇ ਲਾਏ। ਇਸ ਤੋਂ ਬਾਅਦ ਇਹ ਟੀਮ ਪਹਿਲਾਂ ਰਾਮਬਾਗ ਰੋਡ ਸਥਿਤ ਗਊਸ਼ਾਲਾ ਅਤੇ ਫਿਰ ਸੁਤੰਤਰ ਗੈਸ ਏਜੰਸੀ ਕੈਂਪਸ ਪਹੁੰਚੀ। ਗਊਸ਼ਾਲਾ ਵਿਚ ਬੂਟੇ ਲਾਉਣ ਦੇ ਨਾਲ ਨਾਲ ਗਊਆਂ ਨੂੰ ਚਾਰਾ ਵੀ ਖੁਆਇਆ ਗਿਆ। ਬਿਰਧ ਘਰ ਵਿਚ ਰੋਟਰੀ ਕਲੱਬ ਵੱਲੋਂ ਸ਼ਿਵਰਾਤਰੀ ਦੇ ਮੌਕੇ ਉਥੇ ਰਹਿ ਰਹੇ ਬਜ਼ੁਰਗਾਂ ਨੂੰ ਖੀਰ ਅਤੇ ਫਲ ਆਦਿ ਵੀ ਵੰਡੇ ਗਏ ਅਤੇ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੇ ਬੋਲਣੋ, ਸੁਣਨੋ ਅਸਮਰਥ ਕਿਸੇ ਸਮੇ ਦੇ ਮਸ਼ਹੂਰ ਕਾਲਮ ਨਵੀਸ ਵਾਹਿਦ ਕਾਜ਼ਮੀ ਦਾ ਹਾਲ-ਚਾਲ ਜਾਣਿਆਂ ਤੇ ਲਿਖ ਕੇ ਉਸ ਨਾਲ ਗੱਲਾਂ ਕੀਤੀਆਂ।