ਪੱਤਰ ਪ੍ਰੇਰਕ
ਚੰਡੀਗੜ੍ਹ, 22 ਸਤੰਬਰ
ਕੇਂਦਰ ਸਰਕਾਰ ਵੱਲੋਂ ਪਰਲੀਮੈਂਟ ਵਿੱਚ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ਾਂ ਦੇ ਪਿੜ ਵਿੱਚ ਪੰਜਾਬੀ ਗਾਇਕ ਤੇ ਫ਼ਿਲਮਕਾਰ ਬੱਬੂ ਮਾਨ ਵੀ ਆਪਣੇ ਅੰਦਾਜ਼ ਵਿੱਚ ਕੁੱਦ ਚੁੱਕਿਆ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਬੱਬੂ ਮਾਨ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 25 ਸਤੰਬਰ ਨੂੰ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਵਿੱਚ ਸ਼ਾਮਲ ਹੋਣ। ਉਨ੍ਹਾਂ ਆਪਣੇ ਗਾਇਕੀ ਅੰਦਾਜ਼ ਵਿੱਚ ਕਿਹਾ, ‘‘ਸਾਲ ਦੋ ਸਾਲ ਫ਼ਸਲ ਰੋਕਣੀ ਪੈਣੀ ਐਂ, ਜੇ ਫ਼ਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਐਂ। ਉਨ੍ਹਾਂ ਕਿਹਾ, ‘‘ਕੈੜੇ ਹੋ ਜਾਓ, 25 ਤਰੀਕ ਨੂੰ ਜਾਮ ਲਾਵਾਂਗੇ, ਜੇਕਰ ਗੱਲ ਨਾ ਬਣੀ ਤਾਂ ਲੰਬੀ ਲੜਾਈ ਲੜਾਂਗੇ।’’