ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮਾਂ ਸੁਲੋਚਨਾ ਸੁਬਰਾਮਣੀਅਮ ਦਾ ਦੇਹਾਂਤ ਹੋ ਗਿਆ ਹੈ। ਜੈਸ਼ੰਕਰ ਨੇ ਟਵੀਟ ਦੇ ਨਾਲ ਮਾਂ ਦੀ ਫੋਟੋ ਪੋਸਟ ਕਰਦਿਆਂ ਲਿਖਿਆ ਕਿ ਉਹ ਬਿਮਾਰੀ ਦੌਰਾਨ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ। ਜੈਸ਼ੰਕਰ ਤੋਂ ਇਲਾਵਾ ਸੁਲੋਚਨਾ ਸੁਬਰਾਮਣੀਅਮ ਦੇ ਦੋ ਹੋਰ ਪੁੱਤਰ- ਐੱਸ. ਵਿਜੈ ਕੁਮਾਰ ਤੇ ਸੰਜੈ ਸੁਬਰਾਮਣੀਅਮ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ, ਭਾਜਪਾ ਆਗੂ ਰਾਮ ਮਾਧਵ, ਨੀਤੀ ਆਯੋਗ ਦੇ ਚੇਅਰਮੈਨ ਅਮਿਤਾਭ ਕਾਂਤ ਨੇ ਦੁੱਖ ਸਾਂਝਾ ਕੀਤਾ ਹੈ। ਮਰਹੂਮ ਸੁਲੋਚਨਾ ਦੇ ਪਤੀ ਕੇ. ਸੁਬਰਾਮਣੀਅਮ ਮੰਨੇ-ਪ੍ਰਮੰਨੇ ਕੂਟਨੀਤਕ ਸਨ। -ਪੀਟੀਆਈ