ਟੋਹਾਣਾ: ਡਿਪਟੀ ਕਮਿਸ਼ਨਰ ਫਤਿਹਾਬਾਦ ਡਾ਼ ਨਰਹਰੀ ਸਿੰਘ ਬਾਂਗੜ ਨੇ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਗੜ੍ਹੇਮਾਰੀ, ਬਾਰਿਸ਼ ਦੇ ਪਾਣੀ ਨਾਲ, ਹੜ੍ਹਾਂ ਨਾਲ, ਸਫੈਦ ਮੱਖੀ ਨਾਲ ਬਰਬਾਦ ਹੋਈਆਂ ਗੰਨਾ, ਝੋਨਾ ਸਮੇਤ ਸਾਉਣੀ ਫ਼ਸਲਾਂ ਦੇ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਗਿਰਦਾਵਰੀ ਦੇ ਆਦੇਸ਼ ਸੂਬਾ ਸਰਕਾਰ ਦੀ ਹਦਾਇਤ ’ਤੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਲ, ਖੇਤੀ, ਕਿਸਾਨ, ਕਲਿਆਣ ਤੇ ਗਿਰਦਾਵਰੀ ਕੰਮ ਨਾਲ ਜੁੜੇ ਸਾਰਿਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਖਰਾਬੇ ਦਾ ਸਹੀ ਮੁਆਇਨਾ ਕਰਕੇ ਰਿਪੋਰਟ ਭੇਜੀ ਜਾਵੇ ਤਾਂ ਕਿ ਕਿਸਾਨਾ ਨੂੰ ਮੁਆਵਜ਼ਾ ਮਿਲ ਸਕੇ। ਉਨ੍ਹਾ ਜ਼ਿਲ੍ਹੇ ਦੇ ਐੱਸਡੀਐੱਮ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਸਰਕਾਰੀ ਗਾਈਡ ਲਾਈਨ ਮੁਤਾਬਿਕ ਤੱਥਾਂ ਦੀ ਸਹੀ ਰਿਪੋਰਟ ਭਿਜਵਾਉਣ। -ਪੱਤਰ ਪ੍ਰੇਰਕ